ਮੁੰਬਈ(ਬਿਊਰੋ)- ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ’ਚ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਸ਼੍ਰੀਦੇਵੀ ਦੇ ਵੈਕਸ ਸਟੈਚੂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੀ ਰਸਮ ਉਨ੍ਹਾਂ ਦੀਆਂ ਦੋਵੇਂ ਧੀਆਂ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਵੀ ਸ਼ਾਮਲ ਸਨ। ਇਹ ਰਸਮ ਬੋਨੀ ਕਪੂਰ ਨੇ ਨਿਭਾਈ। ਉਦਘਾਟਨ ਤੋਂ ਬਾਅਦ ਸ਼੍ਰੀਦੇਵੀ ਦੇ ਸਟੈਚੂ ਦੀਆਂ ਤਸਵੀਰਾਂ ਸੋਸ਼ਲ ਮੀਡੀਆਾ ’ਤੇ ਜੰਮ ਕੇ ਵਾਇਰਲ ਹੋਈਆਂ ਪਰ ਇਹ ਤਸਵੀਰਾਂ ਦੇਖ ਕੇ ਉਨ੍ਹਾਂ ਦੇ ਫੈਨਜ਼ ਭੜਕ ਗਏ। ਸ਼੍ਰੀਦੇਵੀ ਦਾ ਵੈਕਸ ਸਟੈਚੂ ਦੇਖ ਕੇ ਫੈਨਜ਼ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਹ ਹੀਰੋਇਨ ਨਹੀਂ ਹੈ, ਉਹ ਤਾਂ ਬਹੁਤ ਖੂਬਸੂਰਤ ਸੀ, ਇਹ ਤਾਂ ਕੋਈ ਹੋਰ ਹੈ।
![Punjabi Bollywood Tadka](https://static.jagbani.com/multimedia/10_31_4364589641-ll.jpg)
ਇਕ ਯੂਜ਼ਰ ਨੇ ਕੁਮੈਂਟ ਕੀਤਾ,‘‘ਇਹ ਸ਼੍ਰੀਦੇਵੀ ਤਾਂ ਬਿਲਕੁੱਲ ਨਹੀਂ ਲੱਗ ਰਹੀ। ਮੈਨੂੰ ਲੱਗਦਾ ਹੈ ਇਹ ਕੋਈ ਹੋਰ ਹੈ। ਸ਼ਾਇਦ ਸਭ ਇਸ ਗੱਲ ’ਤੇ ਸਹਿਮਤ ਹੋਣਗੇ।’’ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ,‘‘ਇਹ ਸਟੈਚੂ ਕਿਸੇ ਪਾਸਿਓ ਵੀ ਸ਼੍ਰੀਦੇਵੀ ਵਰਗਾ ਨਹੀਂ ਲੱਗ ਰਿਹਾ। ਉਹ ਲੀਜ਼ੈਂਡ ਸੀ, ਬਹੁਤ ਖੂਬਸੂਰਤ ਸੀ। ਇਸ ਸਟੈਚੂ ਨੂੰ ਦੇਖ ਕੇ ਮੇਰਾ ਦਿਲ ਟੁੱਟ ਗਿਆ।’’ ਉਸ ਨੇ ਸਟੈਚੂ ’ਤੇ ਸਵਾਲ ਕਰਦੇ ਹੋਏ ਲਿਖਿਆ,‘‘ਇਹ ਕੌਣ ਹੈ? ਇਹ ਕਿਤੋਂ ਵੀ ਸ਼੍ਰੀਦੇਵੀ ਵਰਗੀ ਨਹੀਂ ਲੱਗ ਰਹੀ।’’
![Punjabi Bollywood Tadka](https://static.jagbani.com/multimedia/10_31_43786498013-ll.jpg)