FacebookTwitterg+Mail

ਇਸ ਅਦਾਕਾਰਾ ਨਾਲ ਕੰਮ ਕਰਦੇ ਕੰਬਦੀਆਂ ਸਨ ਸਲਮਾਨ ਦੀਆਂ ਲੱਤਾਂ

sridevi spl salman scared sridevi during his career
01 October, 2019 08:49:15 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀ ਦੇਵੀ ਨੇ ਸਿਰਫ ਚਾਰ ਸਾਲ ਦੀ ਉਮਰ 'ਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸਾਲ 1976 'ਚ ਆਈ ਤਮਿਲ ਫਿਲਮ ਨਾਲ ਆਪਣੀ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਸੀ। ਸ਼੍ਰੀ ਦੇਵੀ ਨੇ ਆਪਣੇ ਫਿਲਮੀ ਸਫਰ ਦੌਰਾਨ 200 ਦੇ ਲੱਗਪਗ ਫਿਲਮਾਂ ਕੀਤੀਆਂ ਸਨ। ਉਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਜਿਸ ਫਿਲਮ 'ਚ ਉਹ ਕੰਮ ਕਰਦੇ ਸਨ ਉਸ ਫਿਲਮ 'ਚ ਹੀਰੋ ਦੀ ਵੈਲੀਊ ਨਾ ਦੇ ਬਰਾਬਰ ਹੋ ਜਾਂਦੀ ਸੀ। ਇਸ ਕਰਕੇ ਹੀਰੋ ਉਨ੍ਹਾਂ ਨਾਲ ਕੰਮ ਕਰਨ ਤੋਂ ਵੀ ਡਰਦੇ ਸਨ।


ਦੱਸ ਦਈਏ ਕਿ 80 ਅਤੇ 90 ਦੇ ਦਹਾਕੇ 'ਚ ਸ਼੍ਰੀ ਦੇਵੀ ਦਾ ਸਿੱਕਾ ਚੱਲਦਾ ਸੀ। ਉਨ੍ਹਾਂ ਨੂੰ ਫਿਲਮ ਹਿੱਟ ਕਰਵਾਉਣ ਦਾ ਫਾਰਮੂਲਾ ਮੰਨਿਆ ਜਾਂਦਾ ਸੀ। ਇਹੀ ਕਾਰਨ ਸਨ ਕਿ ਉਨ੍ਹਾਂ ਨੂੰ ਬਤੌਰ ਅਦਾਕਾਰਾ ਸਭ ਤੋਂ ਪਹਿਲਾਂ ਫੀਸ ਦੇ ਤੌਰ 'ਤੇ ਇਕ ਕਰੋੜ ਰੁਪਏ ਮਿਲੇ ਸਨ। ਭਾਵੇਂ ਅੱਜ ਕੱਲ ਸਲਮਾਨ ਖਾਨ ਸੁਪਰਸਟਾਰ ਹਨ ਅਤੇ ਉਨ੍ਹਾਂ ਦਾ ਸਿੱਕਾ ਹਰ ਥਾਂ 'ਤੇ ਚੱਲਦਾ ਹੈ ਪਰ ਕਹਿੰਦੇ ਹਨ ਕਿ ਸਲਮਾਨ ਵੀ ਸ਼੍ਰੀ ਦੇਵੀ ਨਾਲ ਕੰਮ ਕਰਨ ਤੋਂ ਡਰਦੇ ਸਨ, ਜਿਸ ਦਾ ਖੁਲਾਸਾ ਸਲਮਾਨ ਨੇ ਖੁਦ ਇਕ ਇੰਟਰਵਿਊ ਦੌਰਾਨ ਕੀਤਾ ਸੀ।

ਸਲਮਾਨ ਕਹਿੰਦੇ ਸਨ ਕਿ ਉਨ੍ਹਾਂ ਨੂੰ ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਸ਼੍ਰੀ ਦੇਵੀ ਨਾਲ ਕੰਮ ਕਰਦੇ ਹੋਏ ਦਰਸ਼ਕ ਕਿਤੇ ਮੈਨੂੰ ਇਗਨੋਰ ਨਾ ਕਰਨ। ਇਸ ਦੇ ਬਾਵਜੂਦ ਸਲਮਾਨ ਨੇ ਸ਼੍ਰੀ ਦੇਵੀ ਨਾਲ 'ਚਾਂਦ ਕਾ ਟੁਕੜਾ' ਤੇ 'ਚੰਦਰਮੁਖੀ' 'ਚ ਕੰਮ ਕੀਤਾ ਸੀ।

 
 
 
 
 
 
 
 
 
 
 
 
 
 

On location #Jaipur #Dabangg3

A post shared by Salman Khan (@beingsalmankhan) on Aug 15, 2019 at 9:49am PDT


Tags: SrideviSalman KhanScaredCareerBollywood Celebrity

Edited By

Sunita

Sunita is News Editor at Jagbani.