FacebookTwitterg+Mail

ਦੁਬਈ 'ਚ ਇੰਝ ਸਮਾਂ ਬਤੀਤ ਕਰ ਰਹੀ ਸੀ ਸ਼੍ਰੀਦੇਵੀ, 4 ਮਹੀਨਿਆਂ ਬਾਅਦ ਸਾਹਮਣੇ ਆਈ ਵੀਡੀਓ

sridevi viral video
19 June, 2018 03:30:22 PM

ਮੁੰਬਈ (ਬਿਊਰੋ)— ਹਾਲ ਹੀ 'ਚ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਦੀ ਡੈਬਿਊ ਫਿਲਮ 'ਧੜਕ' ਦਾ ਟਰੇਲਰ ਲਾਂਚ ਹੋਇਆਹੈ। ਜਾਨਹਵੀ ਦੀ ਮਾਂ ਸ਼੍ਰੀਦੇਵੀ ਉਸ ਦੀ ਡੈਬਿਊ ਫਿਲਮ ਦੇਖਣਾ ਚਾਹੁੰਦੀ ਸੀ ਪਰ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ। 'ਧੜਕ' ਦੇ ਟਰੇਲਰ ਤੋਂ ਕੁਝ ਦਿਨ ਪਹਿਲਾਂ ਹੀ ਸ਼੍ਰੀਦੇਵੀ ਦੀ ਇਕ ਵੀਡੀਓ ਸਾਹਮਣੇ ਆਈ ਸੀ। ਇਹ ਮੋਹਿਤ ਮਾਰਵਾਹ ਦੇ ਵਿਆਹ ਦੀ ਵੀਡੀਓ ਹੈ। ਮੋਹਿਤ ਦਾ ਵਿਆਹ ਦੁਬਈ 'ਚ ਹੋਇਆ ਸੀ। ਵਿਆਹ ਤੋਂ ਬਾਅਦ ਇਥੇ ਹੀ ਹੋਟਲ ਦੇ ਬਾਥਟਬ 'ਚ ਡੁੱਬਣ ਕਾਰਨ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ।

ਇਹ ਵੀਡੀਓ ਇੰਸਟਾਗ੍ਰਾਮ ਦੇ 'ਜਾਨਹਵੀ ਐਂਡ ਖੁਸ਼ੀ' ਨਾਂ ਦੇ ਪੇਜ ਤੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਸ਼ੇਅਰ ਕਰਦਿਆਂ ਸ਼੍ਰੀਦੇਵੀ ਤੇ ਬੋਨੀ ਕਪੂਰ ਨੂੰ ਉਨ੍ਹਾਂ ਦੇ ਵਿਆਹ ਦੀ 22ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ ਗਈ ਹੈ। ਇਸ ਪੋਸਟ 'ਤੇ ਸ਼੍ਰੀਦੇਵੀ ਦੇ ਹਜ਼ਾਰਾਂ ਫੈਨਜ਼ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ। ਵੀਡੀਓ 'ਚ ਸ਼੍ਰੀਦੇਵੀ ਕਦੇ ਆਪਣੀ ਬੇਟੀ ਖੁਸ਼ੀ ਤਾਂ ਕਦੇ ਪਤੀ ਬੋਨੀ ਨਾਲ ਨਜ਼ਰ ਆ ਰਹੀ ਹੈ। ਵਿਆਹ 'ਚ ਅਨਿਲ ਕਪੂਰ, ਟੀਨਾ ਅੰਬਾਨੀ ਦੇ ਨਾਲ ਉਨ੍ਹਾਂ ਦਾ ਡਾਂਸ ਵੀ ਕਮਾਲ ਦਾ ਹੈ।
ਵੀਡੀਓ 'ਚ ਵਿਆਹ ਦੌਰਾਨ ਦੇ ਛੋਟੇ-ਛੋਟੇ ਪਲ ਸ਼੍ਰੀਦੇਵੀ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਨ। ਇਹ ਉਸ ਵਿਆਹ ਦੀ ਪਹਿਲੀ ਅਜਿਹੀ ਵੀਡੀਓ ਹੈ, ਜਿਸ 'ਚ ਅੰਦਰਲੀ ਫੁਟੇਜ ਹੈ। ਇਸ ਤੋਂ ਪਹਿਲਾਂ ਇਹ ਵੀਡੀਓ ਤੁਸੀਂ ਨਹੀਂ ਦੇਖੀ ਹੋਵੇਗੀ। ਇਸ ਨੂੰ ਤੁਸੀਂ ਸ਼੍ਰੀਦੇਵੀ ਦੀ ਆਖਰੀ ਵੀਡੀਓ ਵੀ ਕਹਿ ਸਕਦੇ ਹੋ।


Tags: Sridevi Death Viral Video Dubai Marriage

Edited By

Rahul Singh

Rahul Singh is News Editor at Jagbani.