ਜਲੰਧਰ (ਬਿਊਰੋ) — ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ ਬਾਜ਼ੀਗਰ ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ 'ਚ ਸ਼ਾਹਰੁਖ ਨੇਗੈਟਿਵ ਕਿਰਦਾਰ ਨਿਭਾਇਆ ਸੀ। ਸਾਲ 1993 'ਚ ਆਈ ਇਸ ਫਿਲਮ 'ਚ ਸ਼ਾਹਰੁਖ ਖਾਨ ਦੇ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਸ਼ਾਹਰੁਖ ਖਾਨ ਨਾਲ ਸ਼ਿਲਪਾ ਸ਼ੈੱਟੀ ਤੇ ਕਾਜੋਲ ਮੁੱਖ ਭੂਮਿਕਾ 'ਚ ਨਜ਼ਰ ਆਈਆਂ ਸਨ ਪਰ ਇਸ ਤੋਂ ਪਹਿਲਾਂ ਇਸ ਫਿਲਮ ਲਈ ਸ਼੍ਰੀਦੇਵੀ ਨੂੰ ਕਾਸਟ ਕੀਤਾ ਜਾ ਰਿਹਾ ਸੀ। ਖਬਰਾਂ ਦੀ ਮੰਨੀਏ ਤਾਂ ਸ਼੍ਰੀਦੇਵੀ ਇਸ ਫਿਲਮ ਦੇ ਮੇਕਰ ਅੱਬਾਸ ਮਸਤਾਨ ਦੀ ਪਹਿਲੀ ਪਸੰਦ ਸੀ। ਸ਼੍ਰੀਦੇਵੀ ਨੇ ਇਸ ਫਿਲਮ 'ਚ ਡਬਲ ਕਿਰਦਾਰ ਨਿਭਾਉਣਾ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ। ਅੱਬਾਸ ਮਸਤਾਨ ਨੂੰ ਇਸ ਗੱਲ ਦਾ ਡਰ ਸੀ ਕਿ ਸ਼੍ਰੀਦੇਵੀ ਦੇ ਇਸ ਫਿਲਮ 'ਚ ਹੋਣ ਨਾਲ ਸ਼ਾਹਰੁਖ ਖਾਨ ਦਾ ਕਿਰਦਾਰ ਫਿੱਕਾ ਪੈ ਜਾਵੇਗਾ।

ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅੱਬਾਸ ਮਸਤਾਨ ਨੇ ਸ਼੍ਰੀਦੇਵੀ ਦੀ ਥਾਂ 'ਤੇ ਸ਼ਿਲਪਾ ਸ਼ੈੱਟੀ ਤੇ ਕਾਜੋਲ ਵਰਗੀਆਂ ਹੀਰੋਇਨਾਂ ਨੂੰ ਕਾਸਟ ਕੀਤਾ ਸੀ। ਇਸ ਫ਼ਿਲਮ 'ਚ ਦੋਵੇਂ ਸ਼ਾਹਰੁਖ ਖਾਨ ਨਾਲ ਰੋਮਾਂਸ ਕਰਦੀਆਂ ਨਜ਼ਰ ਆਈਆਂ ਸਨ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਤਿੰਨਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ।