FacebookTwitterg+Mail

ਮੈਡਮ ਤੁਸਾਦ ਮਿਊਜ਼ੀਅਮ ਦਾ ਸ਼ਿੰਗਾਰ ਬਣਿਆ ਸ਼੍ਰੀਦੇਵੀ ਦਾ ਪੁਤਲਾ, ਦੇਖੋ ਤਸਵੀਰਾਂ

sridevi wax statue madame tussauds
04 September, 2019 11:42:40 AM

ਮੁੰਬਈ(ਬਿਊਰੋ)— ਸ਼੍ਰੀਦੇਵੀ ਦਾ ਦਿਹਾਂਤ ਹੋਏ ਡੇਢ ਸਾਲ ਹੋ ਗਿਆ ਹੈ। ਅੱਜ ਚਾਹੇ ਹੀ ਉਹ ਸਾਡੇ ਵਿਚਕਾਰ ਨਹੀਂ ਹੈ, ਪਰ ਆਪਣੀਆਂ ਅਦਾਵਾਂ, ਖੂਬਰਸੂਰਤੀ ਅਤੇ ਸ਼ਾਨਦਾਰ ਪ੍ਰਫਾਰਮੈਂਸ ਨਾਲ ਅੱਜ ਵੀ ਲੋਕਾਂ ਦੇ ਦਿਲਾਂ 'ਚ ਬਰਕਰਾਰ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਤੇ ਰਾਜ ਕਰੇਗੀ। ਆਉਣ ਵਾਲੀ ਪੀੜ੍ਹੀ ਉਨ੍ਹਾਂ ਦੀ ਫਿਲਮਾਂ ਰਾਹੀਂ ਉਨ੍ਹਾਂ ਨੂੰ ਦੇਖੇਗੀ ਅਤੇ ਉਨ੍ਹਾਂ ਬਾਰੇ ਜਾਨੇਗੀ। ਇਸ ਖੂਬਸੂਰਤ ਅਦਾਕਾਰਾ ਨੂੰ ਹੁਣ ਤੁਸੀਂ ਸਿਰਫ ਫਿਲਮਾਂ 'ਚ ਹੀ ਨਹੀਂ, ਸਗੋਂ ਆਪਣੇ ਸਾਹਮਣੇ ਵੀ ਦੇਖ ਸਕੋਗੇ। ਦਰਅਸਲ, ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਸ਼੍ਰੀਦੇਵੀ ਦਾ ਵੈਕਸ ਸਟੈਚੂ ਰੱਖਿਆ ਗਿਆ ਹੈ, ਜਿਸ ਦਾ ਉਦਘਾਟਨ ਅੱਜ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਉਨ੍ਹਾਂ ਦੀ ਦੋਵੇਂ ਧੀਆਂ ਜਾਨਹਵੀ ਅਤੇ ਖੁਸ਼ੀ ਕਪੂਰ ਨੇ ਕੀਤਾ ਹੈ।
Punjabi Bollywood Tadka
 ਸ਼੍ਰੀਦੇਵੀ ਦਾ ਵੈਕਸ ਸਟੈਚੂ ਦਾ ਅੱਜ ਤੋਂ ਲੋਕ ਦੀਦਾਰ ਕਰ ਸਕਣਗੇ। ਸ਼੍ਰੀਦੇਵੀ ਦੇ ਇਸ ਵੈਕਸ ਸਟੈਚੂ ਦੀ ਇਕ ਝਲਕ ਦਿੰਦੇ ਹੋਏ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਬੀਤੇ ਦਿਨ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ ਸੀ। ਆਪਣੇ ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ, ''ਸ਼੍ਰੀਦੇਵੀ ਨਾ ਸਿਰਫ ਸਾਡੇ, ਸਗੋਂ ਕਰੋੜਾਂ ਫੈਨਜ਼ ਦੇ ਦਿਲਾਂ 'ਚ ਹਮੇਸ਼ਾ ਜ਼ਿੰਦਾ ਰਹੇਗੀ। ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਮੈਡਮ ਤੁਸਾਦ 'ਚ ਉਨ੍ਹਾਂ ਦਾ ਸਟੈਚੂ ਦੇਖਣ ਲਈ ਜੋ 4 ਸਤੰਬਰ ਨੂੰ ਸਭ ਦੇ ਸਾਹਮਣੇ ਆਵੇਗਾ।''
Punjabi Bollywood Tadka

ਮਾਂ ਦੇ ਵੈਕਸ ਸਟੈਚੂ ਨੂੰ ਦੇਖਦੀਆਂ ਰਹੀਆਂ ਦੋਵੇਂ ਧੀਆਂ

ਮੈਡਮ ਤੁਸਾਦ ਮਿਊਜ਼ੀਅਮ ’ਚ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੇ ਉਦਘਾਟਨ ਸਮੇਂ ਸ਼੍ਰੀਦੇਵੀ ਦੀਆਂ ਦੋਵੇਂ ਧੀਆਂ ਜਾਨਹਵੀ ਕਪੂਰ ਅਤੇ ਖੁਸ਼ੀ ਕਪੂਰ ਭਾਵੁਕ ਨਜ਼ਰ ਆਈਆਂ। ਦੋਵੇਂ ਆਪਣੀ ਮਾਂ ਦੇ ਲੱਗੇ ਵੈਕਸ ਸਟੈਚੂ ਨੂੰ ਲਗਾਤਾਰ ਦੇਖ ਰਹੀਆਂ ਸਨ। ਇਸ ਸਟੈਚੂ ਨੂੰ ਦੇਖ ਕੇ ਲੱਗਦਾ ਹੈ ਕਿ ਸ਼੍ਰੀਦੇਵੀ ਸਚਮੁੱਚ ਸਾਹਮਣੇ ਖੜ੍ਹੀ ਹੈ
Punjabi Bollywood Tadka

ਸ਼੍ਰੀਦੇਵੀ ਦੇ ਵੈਕਸ ਸਟੈਚੂ ਨੂੰ ਵਾਰ-ਵਾਰ ਛੂਅ ਰਹੀ ਸੀ ਜਾਨਹਵੀ

ਜਾਨਹਵੀ ਕਪੂਰ ਮਾਂ ਦਾ ਸਟੈਚੂ ਦੇਖ ਕਾਫੀ ਭਾਵੁਕ ਦਿਸੀ। ਉਹ ਸ਼੍ਰੀਦੇਵੀ ਦੇ ਪੁਤਲੇ ਨੂੰ ਵਾਰ-ਵਾਰ ਛੂਅ ਕੇ ਦੇਖ ਰਹੀ ਸੀ। ਇਸ ਸਾਲ 13 ਅਗਸਤ ਨੂੰ ਸ਼੍ਰੀਦੇਵੀ ਦੇ 56ਵੇਂ ਜਨਮਦਿਨ ’ਤੇ ਮੈਡਮ ਤੁਸਾਦ ਨੇ ਅਦਾਕਾਰਾ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦਾ ਵੈਕਸ ਸਟੈਚੂ ਬਣਾਉਣ ਦੀ ਘੋਸ਼ਣਾ ਕੀਤੀ ਸੀ।
Punjabi Bollywood Tadka

Punjabi Bollywood Tadka


Tags: SrideviWax StatueMadame TussaudsBoney KapoorKhushi KapoorJanhvi Kapoor

About The Author

manju bala

manju bala is content editor at Punjab Kesari