FacebookTwitterg+Mail

ਸ਼੍ਰੀਰਾਮ ਰਾਘਵਨ ਨੇ 'ਅੰਧਾਧੁਨ' ਲਈ ਪਿਆਰੇ ਦੋਸਤ ਸ਼ਵੇਤਾਭ ਨਾਲ ਮਿਲਾਇਆ ਹੱਥ

sriram raghavan
16 October, 2018 11:59:43 AM

ਮੁੰਬਈ (ਬਿਊਰੋ)— ਇਸ ਸਹਿਯੋਗ 'ਤੇ ਸ਼੍ਰੀਰਾਮ ਰਾਘਵਨ ਨੇ ਕਿਹਾ, ''ਮੈਂ 10 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸ਼ਵੇਤਾਭ ਵਰਮਾ ਨੂੰ ਜਾਣਦਾ ਹਾਂ। ਉਨ੍ਹਾਂ ਸ਼ੰਕਰ ਅਹਿਸਾਨ ਲਾਏ ਅਤੇ ਹਾਰਡ ਕੌਰ ਨਾਲ ਜੌਨੀ ਗੱਦਾਰ ਲਈ 'ਮੂਵ ਯਾਰੀ ਬਾਡੀ' ਵੀਡੀਓ ਕੀਤੀ ਸੀ। ਇਸ ਵੀਡੀਓ ਨੂੰ ਉਸ ਸਮੇਂ ਬੇਹੱਦ ਪਸੰਦ ਕੀਤਾ ਗਿਆ ਅਤੇ ਅੱਜ ਵੀ ਕਾਫੀ ਲੋਕਪ੍ਰਿਯ ਹੈ। ਇਸ ਲਈ ਅੰਧਾਧੁਨ ਲਈ ਉਹ ਮੇਰੀ ਪਹਿਲੀ ਪਸੰਦ ਸਨ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਡਾ ਬਜਟ ਘੱਟ ਸੀ ਪਰ ਬਾਵਜੂਦ ਇਸ ਦੇ ਮੈਨੂੰ ਪਤਾ ਸੀ ਕਿ ਮੈਂ ਸਵੇਤਾਭ 'ਤੇ ਭਰੋਸਾ ਕਰ ਸਕਦਾ ਹਾਂ ਕਿ ਉਹ ਅੰਧਾਧੁਨ ਲਈ ਕੁਝ ਦਿਲਚਸਪ ਪੇਸ਼ ਕਰਨ 'ਚ ਸਫਲ ਰਹਿਣਗੇ। ਮੈਨੂੰ ਧੂਏ ਅਤੇ ਸ਼ੀਸ਼ੇ ਦਾ ਈਫੈਕਟ ਬਹੁਤ ਪਸੰਦ ਹੈ ਜੋ ਸਾਡੀ ਫਿਲਮ ਦੀ ਥੀਮ ਮੁਤਾਬਕ ਬਿਲਕੁਲ ਸਹੀ ਸੀ।

ਸ਼ਵੇਤਾਭ ਨੇ ਕਿਹਾ, ''ਟੀ. ਵੀ. ਵਿਗਿਆਪਨਾਂ ਨੂੰ ਨਿਰਦੇਸ਼ਤ ਕਰਨ ਨਾਲ ਮੈਂ ਭਾਰਤ 'ਚ ਰੁੱਝਿਆ ਰਹਿੰਦਾ ਹਾਂ ਪਰ ਫਿਲਮ 'ਚ ਇਕ ਗੀਤ ਨੂੰ ਨਿਰਦੇਸ਼ਤ ਕਰਨ ਦਾ ਮੌਕਾ ਗੰਭੀਰ ਹੁੰਦਾ ਹੈ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮੇਰਾ ਕੰਮ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਫਿਲਮ ਪ੍ਰਤੀ ਉਤਸ਼ਾਹ ਵਧਾਉਣਾ ਹੈ। ਮੈਂ ਫਿਲਮ ਦਾ ਛੋਟਾ ਜਿਹਾ ਕੱਟ ਦੇਖਿਆ ਅਤੇ ਮੈਨੂੰ ਉਦੋਂ ਹੀ ਆਈਡੀਆ ਆ ਗਿਆ ਸੀ ਕਿ ਗੀਤ ਲਈ ਕਿਵੇਂ ਦੇ ਵਿਜ਼ੂਅਲ ਡਿਜਾਈਨ ਕਰਨੇ ਹਨ। ਨਿਰਮਾਤਾ ਸੰਜੇ ਅਤੇ ਪਿਆਰੇ ਦੋਸਤ ਨੇ ਮੈਨੂੰ ਆਪਣੀ ਟੀਮ ਚੁਣਨ ਦੀ ਪੂਰੀ ਆਜ਼ਾਦੀ ਦਿੱਤੀ ਸੀ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੈਂ ਇਸ ਗੀਤ 'ਚ ਆਯੁਸ਼ਮਾਨ, ਤੱਬੂ ਤੇ ਰਾਧਿਕਾ ਆਪਟੇ ਨੂੰ ਕਿਵੇਂ ਪੇਸ਼ ਕਰਨਾ ਹੈ। ਗੀਤ ਦਾ ਆਈਡਿਆ ਬੇਹੱਦ ਸਧਾਰਨ ਸੀ ਜਿੱਥੇ ਅਸੀਂ ਪ੍ਰਤੀਮੇਸ਼ ਵਲੋਂ ਕੀਤੀ ਗਈ ਕੋਰਿਓਗ੍ਰਾਫਰ ਰਾਹੀਂ ਰਹੱਸ ਪੈਦਾ ਕਰਨਾ ਚਾਹੁੰਦੇ ਸੀ। ਮੈਂ ਤੇ ਸ਼੍ਰੀਰਾਮ ਨੇ ਮੇਰੇ ਆਈਡੀਆ 'ਤੇ ਚਰਚਾ ਕੀਤੀ ਤੇ ਮੈਂ ਦੇਖਿਆ ਕਿ ਉਹ ਕਿਵੇਂ ਇਨ੍ਹਾਂ ਚੀਜ਼ਾਂ ਤੋਂ ਸਹਿਮਤ ਹਨ। ਸਿਰਫ 2 ਦਿਨਾਂ 'ਚ ਇਸ ਗੀਤ ਨੂੰ 13 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਸੀ ਜਦੋਂ ਤੁਸੀਂ ਨਜ਼ਰੀਆ ਸਾਝਾਂ ਕਰਨ ਵਾਲੇ ਦੋਸਤਾਂ ਨਾਲ ਕੰਮ ਕਰਦੇ ਹੋ।


Tags: Ayushmann Khurrana Radhika Apte Tabu Sriram Raghavan Andhadhun Bollywood Director

Edited By

Kapil Kumar

Kapil Kumar is News Editor at Jagbani.