FacebookTwitterg+Mail

BB 12: ਘਰ ਤੋਂ ਬੇਘਰ ਹੋਈ ਸ੍ਰਿਸ਼ਟੀ, ਸਲਮਾਨ ਲਈ ਆਪਸ 'ਚ ਭਿੜੀਆਂ 'ਨਾਗਿਨਾਂ'

srishty rode
26 November, 2018 01:29:19 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਇਨ੍ਹੀਂ ਦਿਨੀਂ ਕਾਫੀ ਧਮਾਲ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਐਪੀਸੋਡ 'ਚ 'ਵੀਕੈਂਡ ਕਾ ਵਾਰ' 'ਚ ਬਹੁਤ ਮਸਤੀ ਦੇਖਣ ਨੂੰ ਮਿਲੀ। ਸ਼ੋਅ 'ਚ ਗੈਸਟ ਦੇ ਰੂਪ 'ਚ ਸੀਰੀਅਲ 'ਨਾਗਿਨ 3' ਦੀ ਸਟਾਰਕਾਸਟ ਪਹੁੰਚੀ।

Punjabi Bollywood Tadka
ਬੀਤੇ ਦਿਨ ਦੇ ਐਪੀਸੋਡ 'ਚ ਕਾਮਿਆ ਨੇ ਮੇਘਾ, ਬੇਲਾ ਨੇ ਦੀਪਿਕਾ, ਮਾਹਿਰ ਨੇ ਸ਼੍ਰੀਸੰਤ, ਬੇਪਨਾਹ 'ਚ ਆਦਿਤਯ ਦਾ ਰੋਲ ਕਰਨ ਵਾਲੇ ਹਰਸ਼ਦ ਕਰਣਵੀਰ ਅਤੇ ਅਨੀਤਾ ਸੋਮੀ ਦੇ ਰੋਲ 'ਚ ਦਿਖਾਈ ਦਿੱਤੇ। ਸ਼ੋਅ 'ਚ ਇਨ੍ਹਾਂ ਸਾਰੇ ਕਿਰਦਾਰਾਂ ਨੇ ਬਿੱਗ ਬੌਸ ਦੇ ਘਰਵਾਲਿਆਂ ਦੀ ਖੂਬ ਐਕਟਿੰਗ ਕੀਤੀ ਅਤੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਕੀਤਾ।

Punjabi Bollywood Tadka
ਇਸ ਦੌਰਾਨ ਉਹ ਘਰ 'ਚ ਲੜਾਈ ਕਰਦੇ ਵੀ ਦਿਖੇ। ਇਸ ਤੋਂ ਬਾਅਦ ਰੋਹਿਤ ਅਤੇ ਕਰਣਵੀਰ ਨੇ ਦੇਸੀ ਬੁਆਏ 'ਤੇ ਸ਼ਰਟਲੈੱਸ ਹੋ ਕੇ ਡਾਂਸ ਕੀਤਾ ਅਤੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ।

Punjabi Bollywood Tadka
ਦੀਪਿਕਾ ਨੇ ਸਿੰਗਰ ਕੈਲਾਸ਼ ਖੇਰ ਦਾ ਗੀਤ 'ਤੇਰੀ ਦੀਵਾਨੀ' ਗੀਤ ਗਾਇਆ ਅਤੇ ਉਨ੍ਹਾਂ ਦੇ ਗੀਤ 'ਤੇ ਸਾਰੇ ਘਰਵਾਲੇ ਅਤੇ ਨਾਗਿਨ ਸਟਾਰਕਾਸਟ ਝੂਮ ਉੱਠੀ। ਇਸ ਤੋਂ ਬਾਅਦ ਸ਼੍ਰੀਸੰਤ ਨੇ ਆਪਣੇ ਜ਼ਬਰਦਸਤ ਡਾਂਸ ਮੂਵਸ ਨਾਲ ਘਰਵਾਲਿਆਂ ਦਾ ਦਿਲ ਜਿੱਤ ਲਿਆ।

Punjabi Bollywood Tadka
ਇਸ ਤੋਂ ਬਾਅਦ ਸਲਮਾਨ ਸੁਲਤਾਨੀ ਅਖਾੜੇ ਲਈ ਸੁਰਭੀ ਅਤੇ ਰੋਮਿਲ ਨੂੰ ਬੁਲਾਉਂਦੇ ਹਨ। ਸੁਲਤਾਨੀ ਅਖਾੜੇ 'ਚ ਸੁਰਭੀ ਦੀ ਥਾਂ ਰਿੰਗ 'ਚ ਕਰਣਵੀਰ ਉੱਤਰਨ ਲਈ ਚੁਣੇ ਜਾਂਦੇ ਹਨ। ਪਹਿਲਾ ਰਾਊਂਡ ਰੋਮਿਲ ਜਿੱਤਦੇ ਹਨ। ਇਸ ਤੋਂ ਬਾਅਦ ਦੂਜਾ ਰਾਊਂਡ ਵੀ ਰੋਮਿਲ ਜਿੱਤ ਜਾਂਦੇ ਹਨ।

Punjabi Bollywood Tadka
ਸਲਮਾਨ ਨਾਲ ਵਿਆਹ ਕਰਨ ਲਈ ਅਨੀਤਾ ਹਸਨਨੰਦਾਨੀ ਅਤੇ ਸੁਰਭੀ ਉਤਾਵਲੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਦੋਵਾਂ ਨਾਗਿਨਾਂ ਵਿਚਕਾਰ ਮੰਚ 'ਤੇ ਦੰਗਲ ਹੁੰਦਾ ਹੈ। ਸੁਰਭੀ ਅਤੇ ਅਨੀਤਾ ਆਪਣੀਆਂ-ਆਪਣੀਆਂ ਖੂਬੀਆਂ ਗਿਣਾਉਂਦੀਆਂ ਹਨ।

Punjabi Bollywood Tadka
ਇਸ ਤੋਂ ਬਾਅਦ ਸਲਮਾਨ ਦੋਵਾਂ ਅਦਾਕਾਰਾਂ ਦੀਆਂ ਅੱਖਾਂ 'ਤੇ ਕਾਲੀ ਪੱਟੀ ਬੰਨ੍ਹ ਕੇ ਆਪਣੇ-ਆਪ (ਸਲਮਾਨ) ਨੂੰ ਲੱਭਣ ਲਈ ਕਹਿੰਦੇ ਹਨ। ਦੋਵੇਂ ਹੀ ਸਲਮਾਨ ਖਾਨ ਦੇ ਗਲੇ 'ਚ ਹਾਰ ਪਾਉਂਦੀਆਂ ਹਨ ਅਤੇ ਡਾਂਸ ਵੀ ਕਰਦੀਆਂ ਹਨ।

Punjabi Bollywood Tadka
ਉੱਥੇ ਹੀ ਘਰ 'ਚ ਜ਼ਿਆਦਾਤਰ ਘਰਵਾਲਿਆਂ ਨੂੰ ਲੱਗਦਾ ਹੈ ਕਿ ਜਸਲੀਨ ਬਾਹਰ ਜਾਣ ਵਾਲੀ ਹੈ। ਸਿਰਫ ਦੀਪਿਕਾ ਹੀ ਸ੍ਰਿਸ਼ਟੀ ਦਾ ਨਾਮ ਲੈਂਦੀ ਹੈ ਅਤੇ ਇਸ ਤੋਂ ਬਾਅਦ ਉਹ ਬੇਘਰ ਹੋ ਜਾਂਦੀ ਹੈ। ਘਰ 'ਚ ਸਾਰੇ ਭਾਵੁਕ ਹੋ ਜਾਂਦੇ ਹਨ। ਦੀਪਕ ਰੋਮਿਲ ਦੀ ਖਿੰਚਾਈ ਕਰਦੇ ਹਨ। ਉੱਥੇ ਹੀ ਸੁਰਭੀ ਅਤੇ ਰੋਮਿਲ ਵਿਚਕਾਰ ਲੜਾਈ ਹੁੰਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Srishty Rode Bigg Boss 12Salman KhanTv Show

About The Author

manju bala

manju bala is content editor at Punjab Kesari