ਨਵੀਂ ਦਿੱਲੀ- ਜ਼ੀ ਟੀ. ਵੀ. ਦੇ ਮਸ਼ਹੂਰ ਸੀਰੀਅਲ 'ਕੁਮਕੁਮ ਭਾਗਿਆ' ਦੀ ਪ੍ਰਗਿਆ ਭਾਵ ਸਰੀਤੀ ਝਾਅ ਅਸਲ ਜ਼ਿੰਦਗੀ 'ਚ ਕਿਸੇ ਨੂੰ ਡੇਟ ਕਰ ਰਹੀ ਹੈ। ਖਬਰਾਂ ਅਨੁਸਾਰ ਸਰੀਤੀ ਝਾਅ ਕੁਣਾਲ ਕਰਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ। ਕਾਫੀ ਸਮੇਂ ਤੋਂ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕੁਣਾਲ ਨੂੰ ਕਲਰਸ ਦੇ ਮਸ਼ਹੂਰ ਸੀਰੀਅਲ 'ਨਾ ਬੋਲੇ ਤੁਮ, ਨਾ ਮੈਨੇ ਕੁਛ ਕਹਾ' ਤੋਂ ਪ੍ਰਸਿੱਧੀ ਮਿਲੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰੀਤੀ ਵਿਕ੍ਰਾਂਤ ਮੈਸੇ ਅਤੇ ਹਰਸ਼ਦ ਚੋਪੜਾ ਨਾਲ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਸੀ। ਸਰੀਤੀ ਦੇ ਇਕ ਦੋਸਤ ਅਨੁਸਾਰ ਸਰੀਤੀ ਅਤੇ ਕੁਣਾਲ ਇਕ-ਦੂਜੇ ਲਈ ਬਹੁਤ ਗੰਭੀਰ ਹਨ। ਉਹ ਆਪਣੇ ਇਸ ਰਿਸ਼ਤੇ ਨੂੰ ਨਵੇਂ ਮੁਕਾਮ ਤੱਕ ਪਹੁੰਚਾਉਣਾ ਚਾਹੁੰਦੇ ਹਨ। ਫਿਲਹਾਲ ਜਦੋਂ ਕੁਣਾਲ ਨੂੰ ਉਨ੍ਹਾਂ ਅਤੇ ਸਰੀਤੀ ਦੇ ਰਿਸ਼ਤੇ ਨੂੰ ਲੈ ਕੇ ਪੁੱਛਿਆ ਤਾਂ ਉਨ੍ਹਾਂ ਨੇ ਇਸ ਨੂੰ ਸਿਰਫ ਇਕ ਅਫਵਾਹ ਦੱਸਿਆ ਹੈ।