FacebookTwitterg+Mail

ਸ਼ਾਹਰੁਖ ਦੀ ਫਿਲਮ 'ਦਿਲ ਸੇ' ਨੇ ਪੂਰੇ ਕੀਤੇ 18 ਸਾਲ, ਟਵਿੱਟਰ 'ਤੇ ਜ਼ਾਹਰ ਕੀਤੀ ਖੁਸ਼ੀ

srk recreates a dil se momentafter18 years
22 August, 2016 11:43:48 AM

ਮੁੰਬਈ— ਬਾਲੀਵੁੱਡ ਸੁਪਰਸਟਾਰ ਕਿੰਗ ਖਾਨ ਨੇ 1998 'ਚ ਆਈ ਫਿਲਮ 'ਦਿਲ ਸੇ' ਨੂੰ ਬੀਤੇ ਦਿਨ 18 ਸਾਲ ਪੂਰੇ ਹੋਣ 'ਤੇ ਫਿਲਮ ਦੇ ਹੋਰ ਕਲਾਕਾਰਾਂ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ। ਜਾਣਕਾਰੀ ਮੁਤਾਬਕ ਇਸ ਫਿਲਮ ਦਾ ਨਿਰਦੇਸ਼ਨ 'ਮਣੀ ਰਤਨਮ ਨੇ ਕੀਤਾ ਸੀ ਅਤੇ ਇਹ ਫਿਲਮ ਪ੍ਰੇਮ ਕਹਾਣੀ ਆਧਾਰਿਤ ਫਿਲਮ ਸੀ, ਜੋ ਉੱਤਰ ਪੂਰਬ 'ਚ ਵਿਦਰੋਹ ਦੇ ਪਿਛੋਕੜ ਦੇ ਵਿਸ਼ੇ 'ਤੇ ਬਣਾਈ ਗਈ ਸੀ।
ਜ਼ਿਕਰਯੋਗ ਹੈ ਕਿ ਕਿੰਗ ਖਾਨ ਨੇ ਟਵਿੱਟਰ 'ਤੇ ਲਿਖਿਆ, ''ਜਿਸ ਚੀਜ਼ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ, ਉਸ ਨੂੰ ਕਦੀ-ਕਦੀ ਸਭ ਤੋਂ ਵੱਧ ਪਿਆਰ ਨਹੀਂ ਮਿਲਦਾ ਪਰ ਪਿਆਰ ਬਦਲਦਾ ਨਹੀਂ ਹੈ। ਮੇਰੇ ਪਸੰਦੀਦਾ ਫਿਲਮ 'ਦਿਲ ਸੇ' ਦੇ 18 ਸਾਲ ਪੂਰੇ ਹੋ ਗਏ ਹਨ। ਸ਼ਾਹਰੁਖ ਖਾਨ ਨੇ ਇਸ ਵੀਡੀਓ ਵੀ ਪੋਸਟ ਕੀਤੀ, ਜਿਸ 'ਚ ਉਹ ਇਕ ਰੋਮਾਂਟਿਕ ਸੰਵਾਦ ਬੋਲਦੇ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਬਾਅਦ ਸਾਰਿਆ ਦਾ ਫਿਲਮ ਲਈ ਧੰਨਵਾਦ ਕੀਤਾ।
ਜਾਣਕਾਰੀ ਮੁਤਾਬਕ 'ਦਿਲ ਸੇ' ਨੂੰ ਉਨ੍ਹਾਂ ਫਿਲਮਾਂ 'ਚ ਗਿਣਿਆ ਜਾਂਦਾ ਹੈ, ਜਿਸ 'ਚ 50 ਸਾਲਾ ਸ਼ਾਹਰੁਖ ਨੇ ਹੁਣ ਤੱਕ ਦਾ ਬਹੁਤ ਵਧੀਆ ਕੰਮ ਕੀਤਾ ਹੈ। ਫਿਲਮ 'ਚ ਮਨੀਸ਼ਾ ਕੋਈਰਾਲਾ ਅਤੇ ਪ੍ਰਿਟੀ ਜ਼ਿੰਟਾ ਵੀ ਹਨ ਅਤੇ ਪ੍ਰਿਟੀ ਜ਼ਿੰਟਾ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਸੀ। 41 ਸਾਲਾ ਪ੍ਰਿਟੀ ਨੇ ਵੀ ਫਿਲਮ ਨੂੰ ਲੈ ਕੇ ਆਪਣੀ ਭਾਵਨਾਵਾਂ ਜ਼ਾਹਰ ਕੀਤੀਆਂ। ਉਨ੍ਹਾਂ ਨੇ ਪੋਸਟ ਕੀਤਾ, '' 'ਦਿਲ ਸੇ' ਦੇ 18 ਸਾਲ ਪੂਰੇ ਹੋ ਗਏ ਹਨ। ਸ਼ਾਹਰੁਖ, ਮਨੀਸ਼ਾ ਅਤੇ ਮਨੀਸ਼ ਸਰ ਨੂੰ ਧੰਨਵਾਦ।''


Tags: ਸ਼ਾਹਰੁਖ18 ਸਾਲਦਿਲ ਸੇshahrukhdil se18 years