ਜਲੰਧਰ(ਬਿਊਰੋ)— ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਫਿਲਮ ਨਿਰਮਾਤਾਵਾਂ 'ਚੋਂ ਇਕ, ਐੱਸ. ਐੱਸ. ਰਾਜਾਮੌਲੀ ਦਮਦਾਰ ਕਿਰਦਾਰਾਂ ਨਾਲ ਸ਼ਾਨਦਾਰ ਫਿਲਮਾਂ ਦੇ ਨਿਰਮਾਣ ਲਈ ਜਾਣੇ ਜਾਂਦੇ ਹਨ। ਭਾਰਤ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ 'ਬਾਹੂਬਲੀ' ਤੋਂ ਬਾਅਦ, ਹੁਣ ਫਿਲਮ ਨਿਰਮਾਤਾ ਦੋ ਮਹਾਨ ਭਾਰਤੀ ਆਜ਼ਾਦੀ ਸੇਨਾਨੀਆਂ ਅੱਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੀ ਕਾਲਪਨਿਕ ਕਹਾਣੀ ਨੂੰ ਪਰਦੇ 'ਤੇ ਲਿਆਉਣ ਲਈ ਤਿਆਰ ਹਨ। ਫਿਲਮ ਨਿਰਮਾਤਾ ਐੱਸ. ਐੱਸ. ਰਾਜਾਮੌਲੀ ਦਾ ਮੰਨਣਾ ਹੈ ਕਿ ਆਜ਼ਾਦੀ ਸੇਨਾਨੀਆਂ ਦੇ ਬਾਰੇ 'ਚ ਭਾਰਤੀ ਫਿਲਮਾਂ ਨੇ ਅੱਜ ਤੱਕ ਉਨ੍ਹਾਂ ਦੇ ਜੀਵਨ ਦਾ ਸੰਘਰਸ਼ ਦਿਖਾਇਆ ਹੈ ਜਦੋਂ ਕਿ ਉਹ ਦਾਸਤਾ ਖਿਲਾਫ ਲੜਦੇ ਹਨ।
ਇੱਕ ਨਵੀਂ ਦਿਸ਼ਾ ਨਾਲ ਰਾਜਾਮੌਲੀ ਆਪਣੀ ਇਸ ਅਗਲੀ ਫਿਲਮ 'ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਦੋ ਅਸਲ ਸਵਤੰਤਰਾ ਲੜਾਕੂਆਂ 'ਤੇ ਆਧਾਰਿਤ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ 'ਆਰ.ਆਰ.ਆਰ.' 1920 'ਚ ਆਜ਼ਾਦੀ ਤੋਂ ਪਹਿਲਾਂ ਦੀ ਫਿਲਮ ਹੈ। ਹਾਲਾਂਕਿ ਇਸ ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੇ ਸਵਤੰਤਰ ਲੜਕਾਊ 'ਤੇ ਆਧਾਰਿਤ ਹੈ ਇਸ ਲਈ ਫਿਲਮ ਦੇ ਨਿਰਮਾਣ 'ਚ ਡੂੰਘੀ ਰਿਸਰਚ ਕੀਤੀ ਗਈ ਹੈ ਤਾਂਕਿ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਤੋਂ ਰੂਬਰੂ ਕਰਵਾ ਸਕਣ। 'ਆਰ.ਆਰ.ਆਰ.' 30 ਜੁਲਾਈ 2020 'ਚ ਰਿਲੀਜ਼ ਹੋਵੇਗੀ।