FacebookTwitterg+Mail

ਐੱਸ. ਐੱਸ. ਰਾਜਾਮੌਲੀ ਦੇ ਅਗਲੇ ਵਿਸ਼ਾਲ ਮਲਟੀਸਟਾਰਰ ਪ੍ਰੋਜੈਕਟ ਦਾ ਹੋਇਆ ਐਲਾਨ

ss rajamouli
12 November, 2018 03:07:44 PM

ਮੁੰਬਈ (ਬਿਊਰੋ)— ਬਾਹੂਬਲੀ ਫਰੈਂਚਾਇਜ਼ੀ ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਸਭ ਦੀਆਂ ਨਜ਼ਰਾਂ ਨਿਰਦੇਸ਼ਕ ਐੱਸ. ਐੱਸ ਰਾਜਾਮੌਲੀ ਦੇ ਅਗਲੇ ਪ੍ਰੋਜੈਕਟ 'ਤੇ ਟਿੱਕੀਆਂ ਹੋਈਆਂ ਹਨ। ਫਿਲਮ 'ਚ ਐੱਨ. ਟੀ. ਆਰ. ਤੇ ਰਾਮ ਚਰਨ ਵਰਗੇ ਕਲਾਕਾਰਾਂ ਦੀ ਮੌਜੂਦਗੀ ਇਸ ਫਿਲਮ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਣਗੇ। ਰਾਜਾਮੌਲੀ, ਐੱਨ. ਟੀ. ਆਰ. ਤੇ ਰਾਮ ਚਰਨ ਦੇ ਪ੍ਰਸ਼ੰਸਕਾਂ ਵਿਚਕਾਰ ਉਤਸ਼ਾਹ ਪੈਦਾ ਕਰਦੇ ਹੋਏ ਇਸ ਫਿਲਮ ਨੂੰ ਅੱਜ ਇੰਡਸਟਰੀ ਦੀ ਸਭ ਤੋਂ ਵੱਡੀਆਂ ਹਸਤੀਆਂ ਦੀ ਮੌਜੂਦਗੀ 'ਚ ਲਾਂਚ ਕੀਤਾ ਗਿਆ। ਬੀਤੇ ਦਿਨ 11 ਨਵੰਬਰ ਨੂੰ ਇਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ 'ਚ ਮੇਗਾਸਟਾਰ ਚਿਰੰਜੀਵੀ, ਪ੍ਰਭਾਸ, ਰਾਣਾ ਅਤੇ ਇੰਡਸਟਰੀ ਦੀਆਂ ਕਈ ਹੋਰ ਹਸਤੀਆਂ ਨੇ ਆਪਣੀ ਮੌਜੂਦਗੀ 'ਚ ਚਾਰ ਚੰਨ ਲਾ ਦਿੱਤੇ ਸਨ।

Punjabi Bollywood Tadka

ਇਸ ਬਾਰੇ ਗੱਲ ਕਰਦੇ ਹੋਏ ਨਿਰਮਾਤਾ ਡੀ. ਵੀ. ਵੀ. ਦਾਨਤਿਆ ਨੇ ਕਿਹਾ, ''ਭਾਰਤੀ ਸਿਨੇਮਾ ਦੀ ਸਭ ਤੋਂ ਸ਼ਾਨਦਾਰ ਫਿਲਮ ਬਣਾਉਣ ਲਈ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਹ ਪੂਰੀ ਯੋਜਨਾ ਇਕ ਸੁਪਨੇ ਦੀ ਤਰ੍ਹਾਂ ਹੈ ਜਾਂ ਸ਼ਾਇਦ ਮੈਂ ਇਸ ਨੂੰ ਇਕ ਸੁਪਨਾ ਸੱਚ ਹੋਣ ਵਰਗਾ ਕਹਿ ਸਕਦਾ ਹਾਂ। ਐੱਨ. ਟੀ. ਆਰ. ਤੇ ਰਾਮ ਚਰਨ ਵਰਗੇ ਕਲਾਕਾਰਾਂ ਦੇ ਸੁਮੇਲ ਨਾਲ ਇਕ ਫਿਲਮ 'ਤੇ ਕੰਮ ਕਰਨਾ ਕੁਝ ਅਜਿਹਾ ਹੈ ਜੋ ਮੇਰੇ ਲਈ ਅਸਲ 'ਚ ਰੋਮਾਂਚਕ ਹੈ। ਨੰਦਮੂਰੀ ਦੇ ਪ੍ਰਸ਼ੰਸਕ, ਮੇਗਾ ਪ੍ਰਸ਼ੰਸਕ ਅਤੇ ਫਿਲਮ ਪ੍ਰੇਮੀਆਂ ਨੂੰ ਇਸ ਫਿਲਮ ਨੂੰ ਆਮ ਨਾਲੋਂ ਕੁਝ ਜ਼ਿਆਦਾ ਉਮੀਦ ਹੈ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਇਸ ਸੰਬੰਧ 'ਚ ਮੇਰੇ ਵਲੋਂ ਕੋਈ ਕਮੀ ਨਹੀਂ ਰਹੇਗੀ। ਇਹ ਫਿਲਮ ਨਿਸ਼ਚਿਤ ਤੌਰ 'ਤੇ ਭਾਰਤੀ ਸਿਨੇਮਾ ਦੇ ਮਾਨ ਦੇ ਰੂਪ 'ਚ ਆਪਣੀ ਜਗ੍ਹਾ ਬਣਾਏਗੀ। ਫਿਲਮ ਦੀ ਸ਼ੂਟਿੰਗ 19 ਨਵੰਬਰ ਤੋਂ ਸ਼ੁਰੂ ਹੋਵੇਗੀ। ਪਹਿਲੇ ਸ਼ੈਡਿਊਲ 'ਚ ਐੱਨ. ਟੀ. ਆਰ. ਤੇ ਰਾਮ ਚਰਨ ਇਕ ਧਮਾਕੇਦਾਰ ਐਕਸ਼ਨ ਐਪੀਸੋਡ ਲਈ ਸ਼ੂਟ ਕਰਨਗੇ। ਅਸੀਂ ਜਲਦ ਹੀ ਬਾਲ ਕਲਾਕਾਰਾਂ ਦੇ ਬਾਰੇ 'ਚ ਐਲਾਨ ਕਰਾਂਗੇ''।

Punjabi Bollywood Tadka
ਇਸ ਪ੍ਰੋਜੈਕਟ ਦੇ ਡਾਇਲਾਗ ਸਾਈ ਮਾਧਵ ਤੇ ਮਦਨ ਕਰਕੀ ਵਲੋਂ ਲਿਖੇ ਗਏ ਅਤੇ ਫਿਲਮ ਦੀ ਐਡੀਟਿੰਗ ਰਾਸ਼ਟਰੀ ਪੁਰਸਕਾਰ ਜੇਤੂ ਸਰੀਕਰ ਪ੍ਰਸਾਦ ਵਲੋਂ ਕੀਤੀ ਜਾਵੇਗੀ। ਐੱਸ. ਐੱਸ ਰਾਜਾਮੌਲੀ ਦੀ ਇਸ ਸੀਰੀਜ਼ 'ਚ 'ਬਾਹੂਬਲੀ' 'ਚ ਕੰਮ ਕਰ ਚੁੱਕੀ ਟੀਮ ਇਕ ਵਾਰ ਫਿਰ ਇਕੱਠਿਆਂ ਕੰਮ ਕਰੇਗੀ। ਵਿਜੇਂਦਰ ਪ੍ਰਸਾਦ ਜਿਨਾਂ ਕਹਾਣੀ ਲਿਖੀ ਹੈ, ਕਾਸਟਿਊਮ ਡਿਜ਼ਾਈਨਰ ਰਾਮਾ ਰਾਜਾਮੌਲੀ, ਵੀ. ਐੱਫ. ਐਕਸ. ਲਈ ਵੀ. ਸ਼੍ਰੀਨਿਵਾਸਾ ਮੋਹਨ, ਐੱਮ. ਐੱਮ. ਕੀਰਾਵਾਨੀ ਵਲੋਂ ਸੰਗੀਤ ਤੇ ਪ੍ਰੋਡਕਸ਼ਨ ਡਿਜ਼ਾਈਨਰ ਸਾਬੂ ਸਿਰਿਲ ਵਲੋਂ ਕੀਤਾ ਜਾਵੇਗਾ। ਡੀ. ਪ੍ਰਿਥਵੀ ਦੀ ਪੇਸ਼ਕਾਰੀ, ਫਿਲਮ ਨੂੰ ਡੀ. ਵੀ. ਵੀ. ਐਂਟਰਟੇਨਮੈਂਟ ਬੈਨਰ ਹੇਠ ਬਣਾਇਆ ਜਾਵੇਗਾ।


Tags: SS Rajamouli NTR Ram Charan Announcement Baahubali Director

About The Author

Kapil Kumar

Kapil Kumar is content editor at Punjab Kesari