ਨਵੀਂ ਦਿੱਲੀ— ਇਕ ਕੌੜੇ ਸੱਚ ਨੂੰ ਕਬੂਲਦਿਆਂ ਦਿਵਿਆਂਕਾ ਤ੍ਰਿਪਾਠੀ ਤੇ ਸ਼ਰਦ ਮਲਹੋਤਰਾ ਕਈ ਦਿਨਾਂ ਤੋਂ ਇਕੱਠੇ ਹੋਣ ਤੋਂ ਬਾਅਦ ਅਲੱਗ ਹੋ ਗਏ। ਇਸ ਗੱਲ ਤੋਂ ਉਨ੍ਹਾਂ ਦੇ ਫੈਨਜ਼ ਬੇਹੱਦ ਦੁਖੀ ਹੋਏ ਹੋਣਗੇ। ਉਨ੍ਹਾਂ ਦੇ ਫੈਨਜ਼ ਨੇ ਦੋਵਾਂ ਨੂੰ ਕਿਸੇ ਦੂਜੇ ਨਾਲ ਦੇਖਣ ਦੀ ਕਲਪਨਾ ਤਕ ਨਹੀਂ ਕੀਤੀ ਹੋਵੇਗੀ ਪਰ ਹੌਲੀ-ਹੌਲੀ ਚੀਜ਼ਾਂ ਬਦਲ ਗਈਆਂ ਤੇ ਦਿਵਿਆਂਕਾ ਨੂੰ ਸੀਰੀਅਲ 'ਯੇ ਹੈ ਮੁਹੱਬਤੇਂ' ਦੇ ਆਪਣੇ ਕੋ-ਸਟਾਰ ਵਿਵੇਕ ਦਹੀਆ ਦੇ ਰੂਪ 'ਚ ਇਕ ਨਵਾਂ ਪਿਆਰ ਮਿਲਿਆ। ਇਸ ਪਿਆਰ 'ਚ ਨਜ਼ਦੀਕੀਆਂ ਵਧੀਆਂ ਤੇ ਦੋਵਾਂ ਨੇ ਪਿਛਲੇ ਸਾਲ ਇਕ-ਦੂਜੇ ਨਾਲ ਵਿਆਹ ਕਰਵਾ ਲਿਆ।
ਦੂਜੇ ਪਾਸੇ ਸ਼ਰਦ ਮਲਹੋਤਰਾ ਵ ਕਹਿਣ ਨੂੰ ਕੁਝ ਦਿਨਾਂ ਤਕ ਸਿੰਗਲ ਰਹੇ ਹੋਣਗੇ। ਹੁਣ ਅਜਿਹੀਆਂ ਖਬਰਾਂ ਹਨ ਕਿ ਸ਼ਰਦ, ਪੂਜਾ ਬਿਸ਼ਟ (ਸਪਲਿਟਸਵਿਲਾ ਦੀ ਸਾਬਕਾ ਮੁਕਾਬਲੇਬਾਜ਼) ਨਾਲ ਰਿਲੇਸ਼ਨਸ਼ਿਪ 'ਚ ਹਨ। ਇੰਸਟਾਗ੍ਰਾਮ 'ਤੇ ਦੋਵਾਂ ਦੀਆਂ ਇਕੱਠਿਆਂ ਕਈ ਤਸਵੀਰਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਪਰ ਵੈਲੇਨਟਾਈਨ ਡੇਅ ਮੌਕੇ ਸ਼ਰਦ ਨੇ ਖੁਦ ਹੀ ਗੱਲ ਨੂੰ ਜਗ ਜ਼ਾਹਿਰ ਕਰ ਦਿੱਤਾ ਸੀ।