ਮੁੰਬਈ (ਬਿਊਰੋ) — 'ਕਸਮ ਤੇਰੇ ਪਿਆਰ ਕੀ' ਸੀਰੀਅਲ ਦੇ ਐਕਟਰ ਸ਼ਰਦ ਮਲਹੋਤਰਾ ਜਲਦ ਰਿਪਸੀ ਭਾਟੀਆ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਵਿਆਹ 20 ਅਪ੍ਰੈਲ ਯਾਨੀ ਅੱਜ ਮੁੰਬਈ 'ਚ ਹੋ ਰਿਹਾ ਹੈ। ਗ੍ਰੈਂਡ ਵੈਡਿੰਗ ਤੋਂ ਪਹਿਲਾ ਪ੍ਰੀ-ਵੈਡਿੰਗ ਸੈਰੇਮਨੀ ਜਿਵੇਂ ਮਹਿੰਦੀ ਤੇ ਸੰਗੀਤ ਦਾ ਫੰਕਸ਼ਨ ਰੱਖਿਆ ਗਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਦੋਵੇਂ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ 'ਚ ਟੀ. ਵੀ. ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
ਦੱਸ ਦਈਏ ਕਿ ਸ਼ਰਦ ਮਲਹੋਤਰਾ ਤੇ ਰਿਪਸੀ ਭਾਟੀਆ ਨੇ ਖੂਬ ਡਾਂਸ ਕੀਤਾ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਮਹਿੰਦੀ ਸੈਰੇਮਨੀ 'ਚ ਰਿਪਸੀ ਭਾਟੀਆ ਨੇ ਰਾਇਲ ਬਲਿਊ ਕਲਰ ਦਾ ਲਹਿੰਗਾ ਪਾਇਆ ਸੀ, ਜਿਸ ਨਾਲ ਉਸ ਨੇ ਪਿੰਕ ਫੁੱਲਾਂ ਦੀ ਜ਼ਿਊਲਰੀ ਪਾਈ ਸੀ।
ਉਥੇ ਹੀ ਸ਼ਰਦ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਸੀ।