FacebookTwitterg+Mail

ਨਹੀਂ ਰਹੇ ਆਇਰਨ ਮੈਨ ਤੇ ਸਪਾਈਡਰ ਮੈਨ ਦੇ ਜਨਮਦਾਤਾ 'ਸਟੇਨ ਲੀ'

stan lee
13 November, 2018 11:53:01 AM

ਮੁੰਬਈ (ਬਿਊਰੋ)— ਦੁਨੀਆ ਭਰ ਨੂੰ 'ਸਪਾਈਡਰ ਮੈਨ', 'ਆਯਰਨ ਮੈਨ', 'ਦਿ ਹੁਲਕ' ਵਰਗੇ ਸੁਪਰਹੀਰੋਜ਼ ਦੀ ਸੌਗਾਤ ਦੇਣ ਵਾਲੇ ਸਟੇਨ ਲੀ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਕਾਮਿਕ ਬੁੱਕ ਰਾਈਟਰ ਅਤੇ ਐਡੀਟਰ ਸਨ। ਉਨ੍ਹਾਂ ਦੇ ਕਾਮਿਕ ਕਿਰਦਾਰਾਂ ਨੂੰ ਫਿਲਮਾਂ ਰਾਹੀਂ ਵੀ ਪੇਸ਼ ਕੀਤਾ ਗਿਆ। ਸਟੇਨ ਲੀ ਦੀ ਬੇਟੀ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਸ ਨੇ ਸਟੇਨ ਲੀ ਦੇ ਦਿਹਾਂਤ ਦੀ ਵਜ੍ਹਾ ਦਾ ਜ਼ਿਕਰ ਨਹੀਂ ਕੀਤਾ।

ਉਨ੍ਹਾਂ ਦੀ ਬੇਟੀ ਜੇ. ਸੀ. ਲੀ. ਨੇ ਕਿਹਾ, ''ਉਹ ਹਮੇਸ਼ਾ ਕੁਝ ਨਵਾਂ ਕਰਦੇ ਰਹਿਣ ਲਈ ਆਪਣੇ ਪ੍ਰਸ਼ੰਸਕਾਂ ਪ੍ਰਤੀ ਜਵਾਬਦੇਹ ਮੰਨੇ ਜਾਂਦੇ ਸਨ। ਉਹ ਆਪਣੇ ਜੀਵਨ ਨਾਲ ਪਿਆਰ ਕਰਦੇ ਸਨ। ਨਾਲ ਹੀ ਉਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਕਾਫੀ ਦਿਲਚਸਪੀ ਸੀ। ਉਨ੍ਹਾਂ ਨੂੰ ਪਰਿਵਾਰ ਤੇ ਪ੍ਰਸ਼ੰਸਕਾਂ ਵਲੋਂ ਹਮੇਸ਼ਾ ਪਿਆਰ ਮਿਲਿਆ ਹੈ''। ਅਜਿਹਾ ਨਹੀਂ ਹੈ ਕਿ ਲੀ ਨੇ ਸਭ ਤੋਂ ਪਹਿਲਾਂ ਦੁਨੀਆ ਨੂੰ ਕਾਮਿਕ ਨਾਲ ਜਾਣੂ ਕਰਵਾਇਆ। ਲੀ ਨੇ ਪਹਿਲਾਂ ਡਿਟੈਕਟਿਵ ਕਾਮਿਕਸ ਨੇ ਸੁਪਰਮੈਨ ਲਾਂਚ ਕੀਤਾ ਸੀ।

ਹਾਲੀਵੁੱਡ ਨੇ ਵੀ ਸਟੇਨ ਲੀ ਦੇ ਕਿਰਦਾਰਾਂ ਨੂੰ ਫਿਲਮਾਂ ਦੇ ਰੂਪ 'ਚ ਪੇਸ਼ ਕੀਤਾ। 'ਬਲੈਕ ਪੈਂਥਰ', 'ਦਿ ਅਵੈਂਜਰਸ', 'ਥੌਰ', 'ਸਪਾਈਡਰ ਮੈਨ', 'ਆਇਰਨ ਮੈਨ' ਵਰਗੀਆਂ ਫਿਲਮਾਂ ਬਣੀਆਂ। ਇਨ੍ਹਾਂ ਸਭ ਫਿਲਮਾਂ ਨੂੰ ਦੁਨੀਆ ਭਰ 'ਚ ਕਾਫੀ ਪਸੰਦ ਕੀਤਾ ਗਿਆ। ਇਨ੍ਹਾਂ ਸਭ ਫਿਲਮਾਂ ਨੇ ਖੂਬ ਕਮਾਈ ਕੀਤੀ। ਉੱਥੇ ਹੀ ਇਹ ਸਾਰੇ ਕਿਰਦਾਰ ਬੱਚਿਆਂ ਦੇ ਪਸੰਦੀਦਾ ਬਣ ਗਏ।


Tags: Stan Lee Dead Spider Man Iron Man Hulk American Comic Book Writer

About The Author

Kapil Kumar

Kapil Kumar is content editor at Punjab Kesari