FacebookTwitterg+Mail

ਸਟੇਨ ਲੀ ਦੇ ਦਿਹਾਂਤ 'ਤੇ ਬਾਲੀਵੁੱਡ ਸਟਾਰਜ਼ ਨੇ ਪ੍ਰਗਟਾਇਆ ਦੁੱਖ

stan lee
13 November, 2018 06:54:12 PM

ਮੁੰਬਈ (ਬਿਊਰੋ)— ਮਾਰਵਲ ਕਾਮਿਕਸ ਦੇ ਪ੍ਰਮੁੱਖ ਸਟੇਨ ਲੀ ਦੇ ਦਿਹਾਂਤ ਦੀ ਖਬਰ ਨਾਲ ਪੂਰਾ ਮਨੋਰੰਜਨ ਜਗਤ ਸਦਮੇ 'ਚ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸਾਰੇ ਸੈਲੇਬਸ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟਾ ਰਹੇ ਹਨ। ਉੱਥੇ ਹੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਸੋਨਮ ਕਪੂਰ, ਸ਼ੇਖਰ ਕਪੂਰ, ਆਥੀਆ ਸ਼ੈੱਟੀ ਅਤੇ ਅਰਜੁਨ ਕਪੂਰ ਵਰਗੇ ਸਟਾਰਜ਼ ਨੇ ਸੋਸ਼ਲ ਮੀਡੀਆ ਰਾਹੀਂ ਸਟੇਨ ਲੀ ਨੂੰ ਸ਼ਰਧਾਂਜਲੀ ਦਿੱਤੀ।

ਤੁਹਾਨੂੰ ਦੱਸ ਦੇਈਏ ਦੁਨੀਆ ਭਰ ਨੂੰ 'ਸਪਾਈਡਰ ਮੈਨ', 'ਆਯਰਨ ਮੈਨ', 'ਦਿ ਹੁਲਕ' ਵਰਗੇ ਸੁਪਰਹੀਰੋਜ਼ ਦੀ ਸੌਗਾਤ ਦੇਣ ਵਾਲੇ ਸਟੇਨ ਲੀ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਕਾਮਿਕ ਬੁੱਕ ਰਾਈਟਰ ਅਤੇ ਐਡੀਟਰ ਸਨ। ਉਨ੍ਹਾਂ ਦੇ ਕਾਮਿਕ ਕਿਰਦਾਰਾਂ ਨੂੰ ਫਿਲਮਾਂ ਰਾਹੀਂ ਵੀ ਪੇਸ਼ ਕੀਤਾ ਗਿਆ। ਸਟੇਨ ਲੀ ਦੀ ਬੇਟੀ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਸ ਨੇ ਸਟੇਨ ਲੀ ਦੇ ਦਿਹਾਂਤ ਦੀ ਵਜ੍ਹਾ ਦਾ ਜ਼ਿਕਰ ਨਹੀਂ ਕੀਤਾ।

 
 
 
 
 
 
 
 
 
 
 
 
 
 

“Nuff said” S T A N L E E

A post shared by SonamKAhuja (@sonamkapoor) on Nov 12, 2018 at 11:54am PST

ਹਾਲੀਵੁੱਡ ਨੇ ਵੀ ਸਟੇਨ ਲੀ ਦੇ ਕਿਰਦਾਰਾਂ ਨੂੰ ਫਿਲਮਾਂ ਦੇ ਰੂਪ 'ਚ ਪੇਸ਼ ਕੀਤਾ। 'ਬਲੈਕ ਪੈਂਥਰ', 'ਦਿ ਅਵੈਂਜਰਸ', 'ਥੌਰ', 'ਸਪਾਈਡਰ ਮੈਨ', 'ਆਇਰਨ ਮੈਨ' ਵਰਗੀਆਂ ਫਿਲਮਾਂ ਬਣੀਆਂ। ਇਨ੍ਹਾਂ ਸਭ ਫਿਲਮਾਂ ਨੂੰ ਦੁਨੀਆ ਭਰ 'ਚ ਕਾਫੀ ਪਸੰਦ ਕੀਤਾ ਗਿਆ। ਇਨ੍ਹਾਂ ਸਭ ਫਿਲਮਾਂ ਨੇ ਖੂਬ ਕਮਾਈ ਕੀਤੀ। ਉੱਥੇ ਹੀ ਇਹ ਸਾਰੇ ਕਿਰਦਾਰ ਬੱਚਿਆਂ ਦੇ ਪਸੰਦੀਦਾ ਬਣ ਗਏ।


Tags: Stan Lee Dead Spider Man Arjun Kapoor Sonam Kapoor American Comic Book Writer

About The Author

Kapil Kumar

Kapil Kumar is content editor at Punjab Kesari