ਮੁੰਬਈ(ਬਿਊਰੋ)— 'ਸਟਾਰ ਸਕਰੀਨ ਐਵਾਰਡਸ 2018' ਦਾ ਆਯੋਜਨ ਕੀਤਾ ਗਿਆ। ਰੈੱਡ ਕਾਰਪੇਟ 'ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ। ਇਸ ਇਵੈਂਟ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਵੀ ਸ਼ਿਰਕਤ ਕੀਤੀ। ਦੋਵੇਂ ਆਲ ਬਲੈਕ ਲੁੱਕ 'ਚ ਨਜ਼ਰ ਆਏ। ਦੀਪਵੀਰ ਕਲਰ ਕਾਰਡੀਨੇਟੇਡ ਆਉਟਫਿੱਟ 'ਚ ਸਨ। ਦੀਪਿਕਾ ਨੇ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਹਾਈ ਬੰਨ ਵੀ ਬਣਾਇਆ ਹੋਇਆ ਸੀ। ਇਸ ਪੂਰੇ ਲੁੱਕ ਨੂੰ ਬਿਹਤਰ ਬਣਾਉਣ ਲਈ ਅਦਾਕਾਰਾ ਨੇ ਸਮੋਕੀ ਆਈ ਮੇਕਅੱਪ ਅਤੇ ਨਿਊਡ ਕਲਰ ਦੀ ਲਿਪਸਟਿਕ ਲਗਾਈ ਸੀ। ਉਥੇ ਹੀ ਰਣਵੀਰ ਸਿੰਘ ਦੀ ਗੱਲ ਕਰੀਏ ਤਾਂ ਉਹ ਵੀ ਆਲ ਬਲੈਕ ਲੁੱਕ 'ਚ ਬੇਹੱਦ ਹੈਂਡਸਮ ਲੱਗ ਰਹੇ ਸਨ। ਦੱਸ ਦੇਈਏ ਕਿ ਇਸ ਦੌਰਾਨ ਦੀਪਿਕਾ ਨੇ ਹੱਥਾਂ 'ਚ ਵਿਆਹ ਲਾਲ ਚੂੜਾ ਵੀ ਪਾਇਆ ਹੋਇਆ ਸੀ। ਇਹ ਉਨ੍ਹਾਂ ਦੀ ਲੁੱਕ ਨੂੰ ਕਾਫ਼ੀ ਜ਼ਿਆਦਾ ਖੂਬਸੂਰਤ ਬਣਾ ਰਿਹਾ ਸੀ।