ਮੁੰਬਈ (ਬਿਊਰੋ)— 2018 ਦੀ ਸ਼ੁਰੂਆਤ ਕਈ ਬਾਲੀਵੁੱਡ ਸਿਤਾਰਿਆਂ ਲਈ ਬੇਹੱਦ ਸ਼ਾਨਦਾਰ ਰਹੀ। 31 ਦਸੰਬਰ ਨੂੰ ਪ੍ਰਸਾਰਿਤ ਹੋਏ 'ਸਟਾਰ ਸਕ੍ਰੀਨ ਐਵਾਰਡਜ਼' 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਐਵਾਰਡ ਜਿੱਤੇ। ਬੈਸਟ ਅਭਿਨੇਤਾ ਦਾ ਐਵਾਰਡ ਰਾਜਕੁਮਾਰ ਰਾਓ ਨੂੰ 'ਨਿਊਟਨ' ਲਈ ਅਤੇ ਇਰਫਾਨ ਖਾਨ ਨੂੰ 'ਹਿੰਦੀ ਮੀਡੀਅਮ' ਲਈ ਦਿੱਤਾ ਗਿਆ। 'ਤੁਮਹਾਰੀ ਸੁਲੂ' ਲਈ ਵਿਦਿਆ ਬਾਲਨ ਅਤੇ ਲਿਪਸਟਿਕ ਅੰਡਰ ਮਾਈ ਬੁਰਕਾ' ਲਈ ਕੋਂਕਣਾ ਸੇਨ ਸ਼ਰਮਾ ਨੂੰ ਬੈਸਟ ਅਭਿਨੇਤਰੀ ਦਾ ਦਿੱਤਾ ਗਿਆ। ਬੈਸਟ ਫਿਲਮ (ਕ੍ਰੀਏਟਿਵ) ਦਾ ਐਵਾਰਡ 'ਨਿਊਟਨ' ਨੂੰ ਮਿਲਿਆ, 'ਦੰਗਲ' ਲਈ ਨਿਤੇਸ਼ ਤਿਵਾਰੀ ਨੂੰ ਬੈਸਟ ਡਾਇਰੈਕਟਰ ਦਾ ਐਵਾਰਡ ਦਿੱਤਾ ਗਿਆ।
ਐਵਾਰਡਜ਼ ਦੀ ਪੂਰੀ ਲਿਸਟ
ਬੈਸਟ ਡਾਇਲਾਗ— 'ਬਰੇਲੀ ਕੀ ਬਰਫੀ'
ਬੈਸਟ ਸਾਊਂਡ ਡਿਜ਼ਾਈਨ— ਸਜੀਤ ਕੋਯੇਰੀ (ਰੰਗੂਨ)
ਬੈਸਟ ਕੋਰਿਓਗ੍ਰਾਫਰ ਸਕੋਰ— ਪ੍ਰੀਤਮ (ਦੰਗਲ)
ਬੈਸਟ ਲੇਖਕ— ਅਮਿਤਾਭ ਭੱਟਾਚਾਰਿਆ (ਦੰਗਲ)
ਬੈਸਟ ਮਿਊਜ਼ਿਕ ਡਾਇਰੈਕਟਰ— ਪ੍ਰੀਤਮ (ਦੰਗਲ)
ਬੈਸਟ ਐਡਿਟਿੰਗ— ਬੱਲੂ ਸਲੂਜਾ (ਦੰਗਲ)
ਬੈਸਟ ਡੈਬਿਊ ਨਿਰਦੇਸ਼ਕ— ਸੁਰੇਸ਼ ਤ੍ਰਿਵੇਣੀ (ਤੁਮਹਾਰੀ ਸੁਲੂ)
ਪਲੇਅ ਬੈਕ ਸਿੰਗਰ— ਅਰਿਜੀਤ ਸਿੰਘ (ਰਈਸ, ਜਾਲਿਮ ਅਤੇ ਜੱਗਾ ਜਾਸੂਸ)
ਬੈਸਟ ਪਲੇਅ ਬੈਕ ਸਿੰਗਰ (ਫੀਮੇਲ)— ਸਾਸ਼ਾ ਤਿਰੂਪਤੀ (ਕਾਨਹਾ, ਸ਼ੁੱਭ ਮੰਗਲ ਸਾਵਧਾਨ)
ਬੈਸਟ ਕੋਰਿਓਗ੍ਰਾਫਰ— ਸ਼ਯਾਮਕ ਡਾਵਰ (ਉਲੂ ਕਾ ਪੱਠਾ, ਜੱਗਾ ਜਾਸੂਸ)
ਦੱਸਣਯੋਗ ਹੈ ਕਿ ਸ਼ੋਅ ਨੂੰ ਬਾਲੀਵੁੱਡ ਅਭਿਨੇਤਰੀ ਭੂਮੀ ਪੇਂਡਨੇਕਰ ਨੇ ਹੋਸਟ ਕੀਤਾ ਹੈ। ਇਸ ਸੈਰੇਮਨੀ 'ਚ ਸਲਮਾਨ ਖਾਨ, ਵਰੁਣ ਧਵਨ, ਟਾਈਗਰ ਸ਼ਰਾਫ, ਮਾਧੁਰੀ ਦੀਕਸ਼ਿਤ, ਇਲਿਆਨਾ ਡਿਕਰੂਜ਼ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।