ਮੁੰਬਈ— ਜਿਵੇਂ ਕਿ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਵਿਚਕਾਰ ਆਈ. ਪੀ. ਐੱਲ. ਦੇ 38ਵੇਂ ਮੈਚ 'ਚ ਬਾਲੀਵੁੱਡ ਸਿਤਾਰੇ ਅਭਿਸ਼ੇਕ ਬੱਚਨ ਅਤੇ ਸੋਨੂੰ ਸੂਦ ਪਹੁੰਚੇ। ਅਭਿਸ਼ੇਕ ਅਤੇ ਸੋਨੂੰ ਇੱਥੇ ਆਪਣੀ ਪਸੰਦੀਦਾ ਟੀਮ ਮੁੰਬਈ ਇੰਡੀਅਨਜ਼ ਦਾ ਹੋਸਲਾ ਵਧਾਉਣ ਲਈ ਸ਼ਾਮਲ ਹੋਈ। ਇਹ ਹੀ ਨਹੀਂ ਇਸ ਮੌਕੇ 'ਤੇ ਅਭਿਸ਼ੇਕ ਮੁੰਬਈ ਇੰਡੀਅਨਜ਼ ਦੀ ਟੀ-ਸ਼ਰਟ ਪਾਈ ਹੋਏ ਨਜ਼ਰ ਆਏ।
ਦੱਸਣਾ ਚਾਹੁੰਦੇ ਹਾਂ ਕਿ ਅਭਿਸ਼ੇਕ ਹੋਰ ਕਈ 'ਆਈ. ਪੀ. ਐੱਲ.' ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੂੰ ਚੀਅਰ ਕਰ ਚੁੱਕੇ ਹਨ। ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਵੀ ਸਹਿਯੋਗ ਦੇਣ ਆਈ। ਮੁੰਬਈ ਇੰਡੀਅਨਜ਼ ਦੇ ਹੋਮ ਗ੍ਰਾਉਂਡ 'ਤੇ ਹੋਣ ਵਾਲੇ ਮੈਚਾਂ 'ਚ ਕਈ ਸੈਲੀਬ੍ਰੇਟੀਜ਼ ਸ਼ਾਮਲ ਹੋਈਆਂ।
ਮੁੰਬਈ ਨੇ 5 ਵਿਕਟ 'ਤੇ ਜਿੱਤਿਆ ਮੈਚ
► ਇਸ ਮੈਚ 'ਚ ਇੰਡੀਅਨਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 5 ਵਿਕਟ ਤੋਂ ਹਰਾ ਦਿੱਤਾ। ਰੋਹਿਤ ਸ਼ਰਮਾ ਅਤੇ ਹਾਰਦਿਕ ਪਾਂਡੇ ਨਾਟਆਉਟ ਰਹੇ। ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੁੰਬਈ ਨੂੰ ਜਿੱਤ ਲਈ 163 ਰਨ ਦਾ ਟਾਰਗੇਟ ਦਿੱਤਾ ਸੀ। ਰੋਹਿਤ ਸ਼ਰਮਾ ਨੂੰ 'ਮੈਨ ਆਫ ਦਿ ਮੈਚ' ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ 37 ਬਾਲਾਂ 'ਤੇ 56 ਰਨ ਦੀ ਸ਼ਾਨਦਾਰ ਪਾਰੀ ਖੇਡੀ। ਇਸ ਨਾਲ ਹੀ ਜੋਸ ਬਟਲਰ ਨੇ 33 ਰਨ ਬਣਾਏ। ਬੇਂਗਲੁਰੂ ਵਲੋਂ ਪਵਨ ਨੇਗੀ ਨੇ 2 ਅਤੇ ਸ਼ੇਨ ਵਾਟਸਨ, ਯੁਗੇਂਦਰ ਚਹਿਲ ਅਤੇ ਅਨੀਕੇਤ ਚੌਧਰੀ ਨੇ 1-1 ਵਿਕੇਟ ਲਿਆ।