FacebookTwitterg+Mail

ਆਨਲਾਈਨ ਲੀਕ ਹੋਈ ਇਸ ਅਭਿਨੇਤਰੀ ਦੀ ਫਿਲਮ, ਬਣ ਚੁੱਕੀ ਹੈ ਬਿਨ ਵਿਆਹੀ ਮਾਂ

stephanie davis sex tape leaked online
27 June, 2017 04:54:15 PM

ਮੁੰਬਈ— ਹਾਲੀਵੁੱਡ ਅਭਿਨੇਤਰੀ ਸਟੇਫਨੀ ਡੇਵਿਸ (24) ਦੀ ਫਿਲਮ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਪਿਛਲੇ ਹਫਤੇ ਸ਼ੇਅਰ ਹੋਈ ਇਸ ਵੀਡੀਓ ਨੂੰ ਲੈ ਕੇ ਸਟੇਫਨੀ ਅਣਜਾਣ ਸੀ ਪਰ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਸ 'ਚ ਸ਼ਿਕਾਇਤ ਕੀਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸੇ ਵੀ ਇਨਸਾਨ ਨੂੰ ਜਾਣਕਾਰੀ ਦਿੱਤੇ ਬਿਨਾਂ ਉਸ ਦੀ ਵੀਡੀਓ ਜਾਂ ਤਸਵੀਰ ਆਨਲਾਈਨ ਸ਼ੇਅਰ ਕਰਨਾ ਕਾਨੂੰਨ ਦੀ ਉਲੰਘਣਾ ਮੰਨੀ ਜਾਂਦੀ ਹੈ। ਅਜਿਹੇ ਮਾਮਲੇ 'ਚ ਦੋਸ਼ੀ ਪਾਏ ਗਏ ਸ਼ਖਸ ਨੂੰ ਦੋ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।

ਸਟੇਫਨੀ ਬ੍ਰਿਟਿਸ਼ ਟੀ. ਵੀ. ਅਭਿਨੇਤਰੀ ਹੈ। 2010 'ਚ ਬੀ. ਬੀ. ਸੀ. ਦੇ ਟੈਲੇਂਟ ਸਰਚ 'ਓਵਰ ਦਿ ਰੇਨਬੋ' 'ਚ ਹਿੱਸਾ ਲੈਣ ਤੋਂ ਬਾਅਦ ਉਹ ਚਰਚਾ 'ਚ ਆਈ ਸੀ। 2016 'ਚ ਉਹ ਰਿਐਲਿਟੀ ਸ਼ੋਅ 'ਸੈਲੇਬ੍ਰਿਟੀ ਬਿੱਗ ਬ੍ਰਦਰ' ਦੇ 17ਵੇਂ ਸੀਜ਼ਨ 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆਈ ਸੀ ਤੇ ਰਨਰਅੱਪ ਰਹੀ ਸੀ।

2015 'ਚ ਸਟੇਫਨੀ ਮਾਡਲ ਸੈਮ ਰੀਸ ਨੂੰ ਡੇਟ ਕਰ ਰਹੀ ਸੀ ਪਰ ਜਦੋਂ ਉਹ 'ਬਿੱਗ ਬ੍ਰਦਰ' 'ਚ ਗਈ ਤਾਂ ਸਹਿ-ਮੁਕਾਬਲੇਬਾਜ਼ ਜੇਰੇਮੀ ਮੈਕਾਨੇਲ ਨਾਲ ਨਜ਼ਦੀਕੀਆਂ ਦੇ ਚਲਦਿਆਂ ਉਸ ਦਾ ਬ੍ਰੇਕਅੱਪ ਹੋ ਗਿਆ। ਇਸ ਦੌਰਾਨ ਸਟੇਫਨੀ ਤੇ ਮੈਕਾਨੇਲ ਦਾ ਰਿਸ਼ਤਾ ਉਤਾਰ-ਚੜ੍ਹਾਅ ਭਰਿਆ ਰਿਹਾ ਤੇ ਸ਼ੋਅ ਖਤਮ ਹੁੰਦਿਆਂ ਉਨ੍ਹਾਂ ਦਾ ਬ੍ਰੇਕਅੱਪ ਵੀ ਹੋ ਗਿਆ।

ਮਈ 2016 'ਚ ਸਟੇਫਨੀ ਨੇ ਐਲਾਨ ਕੀਤਾ ਕਿ ਉਹ ਮੈਕਾਨੇਲ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਪਰ ਮੈਕਾਨੇਲ ਨੇ ਇਸ ਗੱਲ ਤੋਂ ਇਨਕਾਰ ਕੀਤਾ। ਜਨਵਰੀ 2017 'ਚ ਡੇਵਿਸ ਨੇ ਬੇਟੇ ਨੂੰ ਜਨਮ ਦਿੱਤਾ। ਹਾਲਾਂਕਿ ਇਸ ਦੌਰਾਨ ਮੈਕਾਨੇਲ ਉਥੇ ਮੌਜੂਦ ਨਹੀਂ ਸੀ।
Punjabi Bollywood Tadka


Tags: Stephanie DavisLeakedBig BrothersHollywood Celebrityਸਟੇਫਨੀ ਡੇਵਿਸ

Edited By

Rahul Singh

Rahul Singh is News Editor at Jagbani.