FacebookTwitterg+Mail

ਮਸ਼ਹੂਰ ਯੂਟਿਊਬ ਸਟਾਰ ਸਟੀਵ ਰੇਆਨ ਨੇ ਕੀਤੀ ਆਤਮ ਹੱਤਿਆ

stevie ryan committed suicide
04 July, 2017 08:08:53 PM

ਮੁੰਬਈ— ਇੰਟਰਨੈੱਟ ਸਟਾਰ ਤੇ ਟੀ. ਵੀ. ਅਭਿਨੇਤਰੀ ਸਟੀਵ ਰੇਆਨ ਕੁਝ ਦਿਨ ਪਹਿਲਾਂ ਲਾਸ ਏਂਜਲਸ ਸਥਿਤ ਆਪਣੇ ਅਪਾਰਟਮੈਂਟ 'ਚ ਮ੍ਰਿਤਕ ਪਾਈ ਗਈ ਹੈ। ਉਹ ਸਿਰਫ 33 ਸਾਲਾਂ ਦੀ ਸੀ। ਪੁਲਸ ਮੁਤਾਬਕ ਉਸ ਨੇ ਸ਼ਨੀਵਾਰ ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਦੱਸਣਯੋਗ ਹੈ ਕਿ ਸਟੀਵ ਨੂੰ ਯੂਟਿਊਬ ਚੈਨਲ ਤੇ ਵੀ. ਐੱਚ. 1 ਕਾਮੇਡੀ ਸੀਰੀਜ਼ ਸਟੀਵ ਟੀ. ਵੀ. ਲਈ ਜਾਣਿਆ ਜਾਂਦਾ ਹੈ। ਇਸ ਖਬਰ ਨਾਲ ਉਸ ਦੇ ਦੋਸਤ ਕਾਫੀ ਹੈਰਾਨ ਹਨ।
ਉਥੇ ਉਸ ਦੇ ਐਕਸ ਬੁਆਏਫਰੈਂਡ ਡ੍ਰੈਕ ਬੇਲ ਨੇ ਵੀ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਿਰ ਕਰਦਿਆਂ ਲਿਖਿਆ, 'No no no!!!! I can NOT BELIEVE THIS IS HAPPENING!!!! Please wake me from this nightmare @StevieRyan I loved you and will forever miss you!'
ਜਾਣਕਾਰੀ ਮੁਤਾਬਕ ਕੁਝ ਸਮੇਂ ਪਹਿਲਾਂ ਹੀ ਸਟੀਵ ਦੇ ਦਾਦਾ ਜੀ ਦੀ ਵੀ ਮੌਤ ਹੋਈ ਸੀ। ਉਸ ਨੇ ਆਤਮ ਹੱਤਿਆ ਕਰਨ ਦੇ ਕੁਝ ਦਿਨ ਪਹਿਲਾਂ ਹੀ ਆਪਣੇ ਦਾਦਾ ਜੀ ਦੀ ਮੌਤ ਦਾ ਜ਼ਿਕਰ ਕੀਤਾ ਸੀ।


Tags: Stevie Ryan Suicide Youtube Star Hollywood Celebrity Los Angeles