ਮੁੰਬਈ(ਬਿਊਰੋ)— ਬਾਲੀਵੁੱਡ ਦੇ 'ਸੁਲਤਾਨ' ਅੱਜ 52 ਸਾਲ ਦੇ ਹੋ ਗਏ ਹਨ। ਸਲਮਾਨ ਖਾਨ ਦੇ ਬਹੁਤ ਸਾਰੇ ਸ਼ੌਕ ਅਜੀਬੋ-ਗਰੀਬ ਹਨ। ਉਨ੍ਹਾਂ ਨੂੰ ਕੁਝ ਅਜਿਹੀਆਂ ਚੀਜ਼ਾਂ ਪਸੰਦ ਹਨ, ਜਿਨ੍ਹਾਂ ਦੇ ਬਾਰੇ 'ਚ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਸਲਮਾਨ ਜਦੋਂ ਗਵਾਲੀਅਰ ਦੇ ਸਿੰਧਿਆ ਸਕੂਲ 'ਚ ਪੜ੍ਹਦੇ ਸਨ ਤਾਂ ਗਰਮੀ ਦੀਆਂ ਛੁੱਟੀਆਂ 'ਚ ਉਨ੍ਹਾਂ ਦਾ ਫੇਵਰੇਟ ਡੈਸਟੀਨੇਸ਼ਨ ਇੰਦੌਰ ਹੁੰਦਾ ਸੀ। ਇਸ ਦੌਰਾਨ ਸਲਮਾਨ ਦਾ ਵੱਧ ਤੋਂ ਵੱਧ ਸਮਾਂ ਇੰਦੌਰ ਦੀਆਂ ਸੜਕਾਂ 'ਤੇ ਸਾਈਕਲ ਚਲਾਉਣ 'ਚ ਬੀਤਦਾ ਸੀ। ਉਹ ਮੀਲਾਂ ਤੱਕ ਸਾਈਕਲ ਚਲਾਉਣ ਦਾ ਸ਼ੌਕ ਰੱਖਦੇ ਸਨ। ਸਿਰਫ ਇੰਨਾ ਹੀ ਨਹੀਂ ਉਨ੍ਹਾਂ ਨੂੰ ਦੂਜੇ ਲੋਕਾਂ ਦੇ ਬਗੀਚਿਆਂ ਤੋਂ ਅੰਬ ਤੇ ਜਾਮਣਾਂ ਚੋਰੀ ਕਰ ਕੇ ਖਾਣ ਦਾ ਵੀ ਬੇਹੱਦ ਸ਼ੌਕ ਸੀ।
ਉਹ ਆਪਣੇ ਦੋਸਤਾਂ ਦਾ ਇਕ ਗਰੁੱਪ ਬਣਾ ਕੇ ਉਨ੍ਹਾਂ ਨੂੰ ਬਹਿਲਾ-ਫੁਸਲਾ ਕੇ ਲੈ ਜਾਂਦੇ ਸਨ ਤੇ ਜਾਮਣਾਂ ਅਤੇ ਅੰਬਾਂ ਦੀ ਚੋਰੀ ਕਰਦੇ ਸਨ। ਕੀ ਤੁਹਾਨੂੰ ਪਤਾ ਹੈ ਕਿ ਜ਼ਿੰਦਗੀ 'ਚ ਹਰ ਚੀਜ਼ ਦਾ ਖਤਰਾ ਉਠਾਉਣ ਵਾਲੇ ਸਲਮਾਨ ਖਾਨ ਨੂੰ ਪਾਣੀ ਤੋਂ ਬੇਹੱਦ ਡਰ ਲੱਗਦਾ ਸੀ। ਉਹ ਬਚਪਨ 'ਚ ਤੈਰਣ ਤੋਂ ਬਹੁਤ ਡਰਦੇ ਸਨ। ਇਕ ਦਿਨ ਉਨ੍ਹਾਂ ਦੀ ਦਾਦੀ ਨੇ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹਿਆ ਤੇ ਖੂਹ 'ਚ ਸੁੱਟ ਦਿੱਤਾ। ਇਹ ਸਲਮਾਨ ਲਈ ਸਵੀਮਿੰਗ ਦਾ ਪਹਿਲਾ ਪਾਠ ਸੀ। ਇਸ ਤੋਂ ਬਾਅਦ ਤੋਂ ਸਲਮਾਨ ਅਕਸਰ ਉਸ ਖੂਹ 'ਚ ਤੈਰਣ ਲਈ ਜਾਣ ਲੱਗ ਪਏ।
ਬਚਪਨ 'ਚ ਉਨ੍ਹਾਂ ਨੇ ਇਸ ਖੂਹ 'ਚ ਹੀ ਸਵੀਮਿੰਗ ਸਿਖੀ। ਕਾਲਜ ਦੇ ਦਿਨਾਂ 'ਚ ਜਿੱਥੇ ਮੁੰਡਿਆ ਨੂੰ ਬਾਈਕ ਚਲਾਉਣ ਦਾ ਸ਼ੌਕ ਹੁੰਦਾ ਹੈ, ਉੱਥੇ ਸਲਮਾਨ ਨੂੰ ਸਕੂਟਰ ਚਲਾਉਣ ਦਾ ਸ਼ੌਕ ਸੀ। ਸਲਮਾਨ ਆਪਣਾ ਸਕੂਟਰ ਲੈ ਕੇ ਹਰ ਜਗ੍ਹਾ ਪਹੁੰਚ ਜਾਂਦੇ ਸਨ। ਉਹ ਹਰ ਸ਼ਾਮ ਆਪਣਾ ਸਕੂਟਰ ਲੈ ਕੇ ਗੰਨੇ ਦੀ ਰਸ ਪੀਣ ਚਲੇ ਜਾਂਦੇ ਸਨ। ਇਨ੍ਹਾਂ ਤੋਂ ਇਲਾਵਾ ਤੁਹਾਨੂੰ ਇਹ ਜਾਣ ਕੇ ਵੀ ਬਹੁਤ ਹੈਰਾਨ ਹੋਵੇਗੀ ਕਿ ਸਲਮਾਨ ਨੂੰ ਪਿੰਡ ਜਾ ਕੇ ਬੈਲਗੱਡੀ ਚਲਾਉਣ ਦਾ ਵੀ ਬਹੁਤ ਸ਼ੌਕ ਸੀ।
ਉਹ ਸਿਰਫ ਬੈਲਗੱਡੀ ਚਲਾਉਣ ਲਈ ਦੂਰ-ਦੁਰੇਡੇ ਪਿੰਡ ਤੱਕ ਪਹੁੰਚ ਜਾਂਦੇ ਸਨ। ਉਨ੍ਹਾਂ ਨੂੰ ਮੱਝਾਂ-ਗਾਵਾਂ ਦਾ ਦੁੱਧ ਪੀਣ ਦਾ ਵੀ ਬੇਹੱਦ ਸ਼ੌਕ ਸੀ। ਸਲਮਾਨ ਨੂੰ ਪਥਰੀਲੀਆਂ ਸੜਕਾਂ 'ਤੇ ਬਾਈਕ ਤੇ ਜੀਪ ਸਟੰਟ ਕਰਨਾ ਬੇਹੱਦ ਪਸੰਦ ਸੀ। ਇਨ੍ਹਾਂ ਰੇਸਿੰਗ ਸਟੰਟ ਦੇ ਚੱਲਦੇ ਉਨ੍ਹਾਂ ਦੇ ਇਕ ਵਾਰ ਆਪਣਾ ਹੱਥ ਤੁੜਵਾ ਲਿਆ ਸੀ। ਸਲਮਾਨ ਨੂੰ ਗੱਡੀ ਚਲਾਉਣ ਤੋਂ ਵੀ ਕਦੇ ਡਰ ਨਹੀਂ ਲੱਗਾ। ਉਹ ਬੇਹੱਦ ਤੇਜ਼ ਰਫਤਾਰ 'ਚ ਗੱਡੀ ਚਲਾਉਂੇਦੇ ਸਨ ਤੇ ਤਰ੍ਹਾਂ-ਤਰ੍ਹਾਂ ਦੇ ਕਰਤਬ ਕਰਦੇ ਹਨ। 12 ਸਾਲ ਦੀ ਉਮਰ ਤੋਂ ਹੀ ਉਹ 3 ਮੀਟਰ ਦੀ ਛਾਲ ਲਗਾਉਂਦੇ ਸਨ।