FacebookTwitterg+Mail

ਮੁੜ ਛਿੜੀ 'ਸਤ੍ਰੀ 2' ਦੀ ਚਰਚਾ, ਕੀ ਹੋਵੇਗੀ ਪੁਰਾਣੀ ਸਟਾਰਕਾਸਟ ਦੀ ਵਾਪਸੀ?

stree 2  starring rajkummar rao and shraddha kapoor  on the cards
07 May, 2019 08:51:00 AM

ਮੁੰਬਈ (ਬਿਊਰੋ) : ਪਿਛਲੇ ਸਾਲ ਹੀ ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ ਦੀ ਜ਼ਬਰਦਸਤ ਕੈਮਿਸਟਰੀ ਤੇ ਹੌਰਰ-ਕਾਮੇਡੀ ਫਿਲਮ 'ਸਤ੍ਰੀ' ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਫਿਲਮ ਦੇ ਸੀਕਵਲ ਦੀ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਫਿਲਮ ਦਾ ਡਾਇਰੈਕਸ਼ਨ ਅਮਰ ਕੌਸ਼ਿਕ ਨੇ ਕੀਤਾ ਸੀ। ਇਸ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਹੀ ਇਸ ਦੇ ਸੀਕਵਲ ਦਾ ਐਲਾਨ ਹੋ ਗਿਆ ਸੀ। ਹੁਣ ਖਬਰਾਂ ਹਨ ਕਿ ਇਹ ਫਿਲਮ ਅਗਲੇ ਸਾਲ ਫਲੋਰ 'ਤੇ ਆ ਸਕਦੀ ਹੈ।
ਜਾਣਕਾਰੀ ਮੁਤਾਬਕ ਫਿਲਮ ਦੀ ਸਕ੍ਰਿਪਟਿੰਗ 'ਤੇ ਕੰਮ ਹੋ ਰਿਹਾ ਹੈ। ਇਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਮੇਕਰਸ ਨੇ ਫਿਲਮ ਨੂੰ ਲੈ ਕੇ ਕਈ ਹੋਰ ਆਈਡਿਆਜ਼ 'ਤੇ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦਾ ਬਜਟ ਵੀ ਵਧਾ ਦਿੱਤਾ ਗਿਆ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਕੀਤੀ ਜਾ ਰਹੀ।

ਜੇਕਰ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਤੈਅ ਸੀ ਕੀ ਫਿਲਮ 'ਚ ਪੁਰਾਣੀ ਕਾਸਟ ਨੂੰ ਲਿਆ ਜਾਵੇਗਾ। ਫਿਲਮ 'ਚ ਰਾਜਕੁਮਾਰ ਤੇ ਸ਼ਰਧਾ ਤੋਂ ਇਲਾਵਾ ਅਪਾਰਸ਼ਕਤੀ ਤੇ ਪੰਕਜ ਤ੍ਰਿਪਾਠੀ ਦਾ ਅਹਿਮ ਰੋਲ ਸਨ। ਫਿਲਮ ਦੀ ਕਹਾਣੀ 'ਸਤ੍ਰੀ' ਨਾਂ ਦੀ ਚੁਡੇਲ ਦੇ ਦੁਆਲੇ ਘੁੰਮਦੀ ਹੈ, ਜੋ ਆਦਮੀਆਂ ਨੂੰ ਅਗਵਾ ਕਰਦੀ ਹੈ।
 


Tags: Stree 2Rajkummar RaoShraddha KapoorPankaj TripathiAparshakti KhuranaBollywood Celebrity

Edited By

Sunita

Sunita is News Editor at Jagbani.