FacebookTwitterg+Mail

Box Office : ਸ਼ਰਧਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ 'ਸਤ੍ਰੀ'

stree
12 September, 2018 06:29:09 PM

ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ ਦੀ ਹਾਰਰ ਕਾਮੇਡੀ ਫਿਲਮ 'ਸਤ੍ਰੀ' ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਮੁਤਾਬਕ ਫਿਲਮ ਨੇ 12 ਦਿਨਾਂ 'ਚ 88.82 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਉਮੀਦ ਹੈ ਕਿ ਇਹ ਫਿਲਮ ਜਲਦ ਹੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਜਾਵੇਗੀ।

ਉੱਥੇ ਹੀ ਸ਼ਰਧਾ ਕਪੂਰ ਦੀ ਪਹਿਲੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਨੇ 'ਆਸ਼ਿਕੀ 2' ਦਾ ਬਾਕਸ ਆਫਿਸ 'ਤੇ ਰਿਕਾਰਡ ਤੋੜ ਦਿੱਤਾ ਹੈ। 'ਆਸ਼ਿਕੀ 2' ਨੇ ਕੁੱਲ ਮਿਲਾ ਕੇ 78 ਕਰੋੜ ਦਾ ਕਾਰੋਬਾਰ ਕੀਤਾ, ਜਦਕਿ 'ਸਤ੍ਰੀ' ਹੁਣ ਤੱਕ 88 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ।

ਦੱਸਣਯੋਗ ਹੈ ਕਿ ਫਿਲਮ 'ਸਤ੍ਰੀ' ਦਾ ਨਿਰਦੇਸ਼ਨ ਅਮਰ ਕੌਸ਼ਿਕ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Rajkummar Rao Shraddha Kapoor Stree Box Office Amar Kaushik Bollywood Actor

Edited By

Kapil Kumar

Kapil Kumar is News Editor at Jagbani.