FacebookTwitterg+Mail

Box Office : ਜਲਦ ਹੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਵੇਗੀ 'ਸਤ੍ਰੀ'

stree
15 September, 2018 07:16:49 PM

ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਕਾਫੀ ਚਰਚਾ 'ਚ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 6.82 ਕਰੋੜ, ਦੂਜੇ ਦਿਨ ਸ਼ਨੀਵਾਰ 10.87 ਕਰੋੜ, ਤੀਜੇ ਦਿਨ ਐਤਵਾਰ 13.57 ਕਰੋੜ, ਚੌਥੇ ਦਿਨ ਸੋਮਵਾਰ 9.70 ਕਰੋੜ, 5ਵੇਂ ਦਿਨ ਮੰਗਲਵਾਰ 6.37 ਕਰੋੜ, 6ਵੇਂ ਦਿਨ ਬੁੱਧਵਾਰ 6.55 ਕਰੋੜ, 7ਵੇਂ ਦਿਨ ਵੀਰਵਾਰ 5.50 ਕਰੋੜ, 8ਵੇਂ ਦਿਨ ਸ਼ੁੱਕਰਵਾਰ 4.39 ਕਰੋੜ, 9ਵੇਂ ਦਿਨ ਸ਼ਨੀਵਾਰ 7.63 ਕਰੋੜ, 10ਵੇਂ ਦਿਨ ਐਤਵਾਰ 9.88 ਕਰੋੜ, 11ਵੇਂ ਦਿਨ ਸੋਮਵਾਰ 3.31 ਕਰੋੜ, 12ਵੇਂ ਦਿਨ ਮੰਗਲਵਾਰ 3.22 ਕਰੋੜ, 13ਵੇਂ ਦਿਨ ਬੁੱਧਵਾਰ 2.95 ਕਰੋੜ, 14ਵੇਂ ਦਿਨ ਵੀਰਵਾਰ 3.76 ਕਰੋੜ ਅਤੇ ਤੀਜੇ ਹਫਤੇ ਸ਼ੁੱਕਰਵਾਰ 3.52 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 15 ਦਿਨਾਂ 'ਚ 97.67 ਕਰੋੜ ਦਾ ਕਾਰੋਬਾਰ ਕੀਤਾ ਹੈ। ਉੱਥੇ ਹੀ ਇਹ ਫਿਲਮ ਜਲਦ ਹੀ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ ਵਾਲੀ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ।

ਦੱਸਣਯੋਗ ਹੈ ਕਿ ਫਿਲਮ 'ਸਤ੍ਰੀ' ਦਾ ਨਿਰਦੇਸ਼ਨ ਅਮਰ ਕੌਸ਼ਿਕ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Rajkummar Rao Shraddha Kapoor Stree Box Office Amar Kaushik Bollywood Actor

Edited By

Kapil Kumar

Kapil Kumar is News Editor at Jagbani.