FacebookTwitterg+Mail

'ਸਤ੍ਰੀ' ਨਾਲ ਸ਼ਰਧਾ ਨੇ ਤੀਜੀ ਵਾਰ ਕੀਤੀ 100 ਕਰੋੜ ਦੇ ਕਲੱਬ 'ਚ ਐਂਟਰੀ

stree
17 September, 2018 03:49:30 PM

ਮੁੰਬਈ (ਮੁੰਬਈ)— ਸ਼ਰਧਾ ਕਪੂਰ ਅਭਿਨੈ ਫਿਲਮ 'ਸਤ੍ਰੀ' ਨੇ ਬਾਕਸ ਆਫਿਸ 'ਤੇ 106 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਫਿਲਮ ਸ਼ਰਧਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਵਲ ਆਪਣੇ ਕਦਮ ਵਧਾ ਰਹੀ ਹੈ। ਸ਼ਰਧਾ ਕਪੂਰ ਇਕ ਵਾਰ ਫਿਰ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ 'ਚ ਸਫਲ ਰਹੀ ਅਤੇ ਅੱਜ ਵੀ ਇਸ ਫਿਲਮ ਦੀ ਬਾਕਸ ਆਫਿਸ 'ਤੇ ਕਮਾਈ ਦੀ ਤੇਜ਼ ਰਫਤਾਰ ਜਾਰੀ ਹੈ। 'ਏਕ ਵਿਲੇਨ' ਅਤੇ 'ਏ. ਬੀ. ਸੀ. ਡੀ. 2' ਤੋਂ ਬਾਅਦ 100 ਦਾ ਆਂਕੜਾ ਪਾਰ ਕਰਨ ਵਾਲੀ 'ਸਤ੍ਰੀ' ਤੀਜੀ ਫਿਲਮ ਬਣ ਗਈ ਹੈ।

ਸ਼ਰਧਾ ਫਿਲਹਾਲ ਫਿਲਮ ਦੀ ਸਫਲਤਾ ਅਤੇ ਪ੍ਰਸ਼ੰਸਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰਾ ਤੋਂ ਬਾਅਦ ਮਾਣ ਮਹਿਸੂਸ ਕਰ ਰਹੀ ਹੈ। ਸ਼ਰਧਾ ਕਪੂਰ ਦੀ ਸ਼ਾਨਦਾਰ ਪਰਫਾਰਮੈਂਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਅਤੇ ਉੱਥੇ 'ਸਤ੍ਰੀ' ਦੇ ਰੂਪ 'ਚ ਸ਼ਰਧਾ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਸ਼ਰਧਾ ਆਪਣੀਆਂ ਅਗਲੀਆਂ ਫਿਲਮਾਂ 'ਬੱਤੀ ਗੁੱਲ ਮੀਟਰ ਚਾਲੂ' ਅਤੇ 'ਸਾਹੋ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।


Tags: Rajkummar Rao Shraddha Kapoor Stree Box Office Amar Kaushik Bollywood Actor

Edited By

Kapil Kumar

Kapil Kumar is News Editor at Jagbani.