ਮੁੰਬਈ(ਬਿਊਰੋ)— ਵਰੁਣ ਧਵਨ ਤੇ ਸ਼ਰਧਾ ਕਪੂਰ ਦੀ ਡਾਂਸ ਫਿਲਮ 'ਸਟ੍ਰੀਟ ਡਾਂਸਰ-3' ਦੇ ਦੋ ਨਵੇਂ ਪੋਸਟਰ ਰਿਲੀਜ਼ ਹੋ ਗਏ ਹਨ। ਇਕ ਦਿਨ ਪਹਿਲਾਂ ਯਾਨੀ ਸੋਮਵਾਰ ਨੂੰ ਇਸ ਫਿਲਮ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ।
ਫਿਲਮ ਦੇ ਟਾਈਟਲ ਨਾਲ ਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਇਕ ਟੀਜ਼ਰ ਲੌਂਚ ਕਰਕੇ ਕੀਤਾ ਸੀ। ਪਹਿਲੇ ਪੋਸਟਰ 'ਚ ਵਰੁਣ ਧਵਨ ਤੇ ਦੂਜੇ ਪੋਸਟਰ 'ਚ ਸ਼ਰਧਾ ਕਪੂਰ ਨਜ਼ਰ ਆ ਰਹੀ ਹੈ। ਇਸ ਨੂੰ ਦੋਵਾਂ ਸਟਾਰਸ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ ਵੀ ਦਿੱਤਾ ਹੈ।
ਫਿਲਮ ਨੂੰ ਕੋਰੀਓਗਰਾਫਰ ਰੈਮੋ ਡਿਸੂਜ਼ਾ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਿਛਲੇ ਕੁਝ ਦਿਨ ਪਹਿਲਾਂ ਵਰੁਣ ਨੇ ਇਸ ਦੀ ਸ਼ੂਟਿੰਗ ਪੰਜਾਬ 'ਚ ਕੀਤੀ ਸੀ। ਹੁਣ ਇਸ ਦੇ ਅਗਲੇ ਸ਼ੈਡੀਊਲ ਦੀ ਸ਼ੂਟਿੰਗ ਲਈ ਸਭ ਲੰਡਨ ਗਏ ਹਨ ਜਿੱਥੇ 40 ਦਿਨਾਂ ਦਾ ਸ਼ੂਟ ਹੋਣਾ ਹੈ। ਫਿਲਮ 8 ਨਵੰਬਰ 2019 ਨੂੰ ਰਿਲੀਜ਼ ਹੋ ਰਹੀ ਹੈ।