FacebookTwitterg+Mail

ਸੋਸ਼ਲ ਮੀਡੀਆ 'ਤੇ ਛਾਇਆ ਵਰੁਣ ਤੇ ਨੌਰਾ ਦਾ ਇਹ ਮਜ਼ੇਦਾਰ ਵੀਡੀਓ

street dancer 3d
06 March, 2019 10:13:30 AM

ਜਲੰਧਰ(ਬਿਊਰੋ)— ਐਕਟਰ ਵਰੁਣ ਧਵਨ ਇਨ੍ਹੀਂ ਦਿਨੀਂ 'ਸਟ੍ਰੀਟ ਡਾਂਸਰ 3ਡੀ' 'ਚ ਕੰਮ ਕਰ ਰਹੇ ਹਨ। ਇਸ 'ਚ ਉਨ੍ਹਾਂ ਨਾਲ ਨੌਰਾ ਫਤੇਹੀ ਤੇ ਸ਼ਰਧਾ ਕਪੂਰ ਨਜ਼ਰ ਆਉਣ ਵਾਲੀਆਂ ਹਨ। ਫਿਲਮ ਦੀ ਕਹਾਣੀ ਕੁਝ ਡਾਂਸਰਾਂ 'ਤੇ ਆਧਾਰਿਤ ਹੈ, ਜਿਸ ਲਈ ਵਰੁਣ ਡਾਂਸ ਦੀ ਕਾਫੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਨੌਰਾ ਨੂੰ ਕੜੀ ਟੱਕਰ ਦਿੰਦੇ ਨਜ਼ਰ ਆ ਰਹੇ ਹਨ।


ਨੌਰਾ ਫਤੇਹੀ ਇਕ ਬੇਹਤਰੀਨ ਬੈਲੀ ਡਾਂਸਰ ਹੈ ਤੇ ਇਸ ਕਲਾ 'ਚ ਨੌਰਾ ਨੂੰ ਹਰਾਉਣਾ ਵਰੁਣ ਲਈ ਅਸਾਨ ਨਹੀਂ। ਸ਼ੇਅਰ ਕੀਤੇ ਵੀਡੀਓ 'ਚ ਨੌਰਾ ਆਪਣੀ ਇਕ ਸਾਥੀ ਨਾਲ ਵਰੁਣ ਨੂੰ ਬੂਟੀ ਚੈਲੇਂਜ ਕਰਦੀ ਨਜ਼ਰ ਆ ਰਹੀ ਹੈ। ਬੇਸ਼ੱਕ ਵਰੁਣ ਨੂੰ ਇਹ ਡਾਂਸ ਫਾਮ ਨਹੀਂ ਆਉਂਦੀ ਪਰ ਫਿਰ ਵੀ ਉਹ ਚੈਲੇਂਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।


ਦੱਸ ਦੇਈਏ ਕਿ ਫਿਲਮ ਦੀ ਟੀਮ ਇਨ੍ਹਾਂ ਦਿਨੀਂ ਸੈੱਟ 'ਤੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਵੀਡੀਓਜ਼ ਤੇ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸ ਫਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ਵਰੁਣ ਤੇ ਪ੍ਰਭੂ 2015 'ਚ 'ਏਬੀਸੀਡੀ-2' 'ਚ ਵੀ ਕੰਮ ਕਰ ਚੁੱਕੇ ਹਨ।


Tags: Street Dancer 3D Nora FatehiVarun Dhawan Shraddha Kapoor Prabhudeva Aparshakti Khurana Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.