FacebookTwitterg+Mail

ਵਰੁਣ ਤੇ ਸ਼ਰਧਾ ਦੀ 'ਸਟ੍ਰੀਟ ਡਾਂਸਰ 3ਡੀ' ਦਾ ਟਰੇਲਰ ਆਊਟ (ਵੀਡੀਓ)

street dancer 3d trailer
18 December, 2019 04:53:09 PM

ਨਵੀਂ ਦਿੱਲੀ (ਬਿਊਰੋ) : 'ਏ. ਬੀ. ਸੀ. ਡੀ' ਫਿਲਮ ਸੀਰੀਜ਼ ਦੀ ਤੀਜੀ ਫਿਲਮ 'ਸਟ੍ਰੀਟ ਡਾਂਸਰ 3ਡੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। 'ਏ. ਬੀ. ਸੀ. ਡੀ 2' ਤੋਂ ਬਾਅਦ ਡਾਂਸ ਦੇ ਦੀਵਾਨਿਆਂ ਨੂੰ ਇਕ ਵਾਰ ਹੋਰ ਤੋਹਫਾ ਮਿਲਣ ਵਾਲਾ ਹੈ। ਇਸ ਵਾਰ ਵਰੁਣ ਧਵਨ ਦਾ ਮੁਕਾਬਲਾ ਸ਼ਰਧਾ ਕਪੂਰ ਤੇ ਪ੍ਰਭੁਦੇਵਾ ਨਾਲ ਹੋਣ ਵਾਲਾ ਹੈ। ਨਾਲ ਹੀ ਦੋ ਗੁਆਂਢੀ ਦੇਸ਼ ਇਸ ਦਾ ਮਜ਼ਾ ਲੈਣ ਵਾਲੇ ਹਨ। ਕੁਲ ਮਿਲਾ ਕੇ ਫੈਨਜ਼ ਨੂੰ ਕਾਫੀ ਮਜ਼ਾ ਆਉਣ ਵਾਲਾ ਹੈ। ਟਰੇਲਰ ਰਿਲੀਜ਼ ਦੀ ਜਾਣਕਾਰੀ ਵਰੁਣ ਧਵਨ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, ''ਬਹੁਤ ਸਾਰੀ ਮਿਹਨਤ ਤੇ ਪਿਆਰ ਨਾਲ ਅਸੀਂ ਵਾਪਸ ਆਏ ਹਾਂ।'' ਇਸ ਟ੍ਰੇਲਰ ਨੂੰ ਸ਼ਰਧਾ ਕਪੂਰ ਨੇ ਵੀ ਸ਼ੇਅਰ ਕੀਤਾ ਹੈ।


ਦੱਸਣਯੋਗ ਹੈ ਕਿ ਫਿਲਮ 'ਸਟ੍ਰੀਟ ਡਾਂਸਰ 3ਡੀ' ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਨੇ ਕੀਤਾ ਹੈ ਅਤੇ ਇਸ ਦਾ ਪ੍ਰੋਡਕਸ਼ਨ ਭੂਸ਼ਣ ਕੁਮਾਰ ਕਰ ਰਹੇ ਹਨ। ਫਿਲਮ ਵਿਚ ਨੋਰਾ, ਪ੍ਰਭੂ ਦੇਵਾ, ਰਾਘਵ ਜੂਯਲ ਅਤੇ ਧਰਮੇਸ਼ ਨਜ਼ਰ ਆਉਣਗੇ। ਫਿਲਮ ਅਗਲੇ ਸਾਲ 24 ਜਨਵਰੀ ਨੂੰ ਰਿਲੀਜ਼ ਹੋਵੇਗੀ।


Tags: Street Dancer 3DTrailerVarun DhawanShraddha KapoorNora FatehiPrabhu DevaBhushan KumarDivya Khosla KumarKrishan Kumar

About The Author

sunita

sunita is content editor at Punjab Kesari