FacebookTwitterg+Mail

ਏਅਰਪੋਰਟ 'ਤੇ ਵਾਸ਼ਰੂਮ ਦੇ ਬਾਹਰ ਕ੍ਰਿਤੀ ਸੇਨਨ ਨੂੰ ਫੈਨਜ਼ ਨੇ ਪਾਇਆ ਘੇਰਾ

stuck at ahmedabad airport  kriti sanon gets mobbed by fans at 4am for a selfie
03 July, 2019 12:52:56 PM

ਮੁੰਬਈ(ਬਿਊਰੋ)— ਮੁੰਬਈ 'ਚ ਹੋ ਰਹੀ ਬਾਰਿਸ਼ ਅਦਾਕਾਰਾ ਕ੍ਰਿਤੀ ਸੇਨਨ ਲਈ ਮੁਸੀਬਤ ਦਾ ਕਾਰਨ ਬਣ ਗਈ। ਜਾਣਕਾਰੀ ਮੁਤਾਬਕ ਬਾਰਿਸ਼ ਕਾਰਨ ਪਹਿਲਾ ਤਾਂ ਉਨ੍ਹਾਂ ਦੀ ਫਲਾਈਟ ਡਾਯਵਰਟ ਕਰ ਦਿੱਤੀ ਗਈ ਅਤੇ ਫਿਰ ਏਅਰਪੋਰਟ 'ਤੇ ਉਨ੍ਹਾਂ ਨੂੰ ਫੈਨਜ਼ ਨੇ ਘੇਰ ਲਿਆ। ਇਨ੍ਹਾਂ ਹੀ ਨਹੀਂ ਮੁੰਬਈ ਨਾ ਪਹੁੰਚਣ ਕਾਰਨ ਕ੍ਰਿਤੀ ਜਾਮਿਬਯਾ 'ਚ ਹੋਣ ਵਾਲੇ ਇਕ ਇਵੈਂਟ ਦਾ ਹਿੱਸਾ ਬਣਨ ਤੋਂ ਵੀ ਰਹਿ ਸਕਦੀ ਹੈ।Punjabi Bollywood Tadka
ਰਿਪੋਰਟ ਮੁਤਾਬਕ ਕ੍ਰਿਤੀ ਇਕ ਮੈਗਜ਼ੀਨ ਕਵਰ ਦੇ ਫੋਟੋਸ਼ੂਟ ਲਈ ਦਿੱਲੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਵਾਪਸ ਆਉਣਾ ਸੀ। ਮੁੰਬਈ 'ਚ ਹੋਣ ਵਾਲੀ ਭਾਰੀ ਬਾਰਿਸ਼ ਕਾਰਨ ਕ੍ਰਿਤੀ ਦੀ ਫਲਾਇਟ ਨੂੰ ਅਹਿਮਦਾਬਾਦ ਡਾਯਵਰਟ ਕਰ ਦਿੱਤਾ ਗਿਆ।
Punjabi Bollywood Tadka
ਸਥਿਤੀ ਸਹੀ ਨਾ ਹੋਣ ਕਾਰਨ ਕ੍ਰਿਤੀ ਨੂੰ ਹੋਰ ਮੁਸਾਫਰਾਂ ਨਾਲ ਚਾਰ ਘੰਟੇ ਫਲਾਇਟ 'ਚ ਹੀ ਬੈਠਣਾ ਪਿਆ। ਬਾਅਦ 'ਚ ਮੁਸਾਫਰਾਂ ਲਈ ਅਹਿਮਦਾਬਾਦ ਦੇ ਹੀ ਇਕ ਹੋਟਲ 'ਚ ਰਹਿਣ ਦਾ ਬੰਦੋਬਸਤ ਕੀਤਾ ਗਿਆ। ਖਬਰ ਮੁਤਾਬਕ ਅਹਿਮਦਾਬਾਦ ਏਅਰਪੋਰਟ 'ਤੇ ਦੇਰ ਰਾਤ ਨੂੰ ਜਦੋਂ ਕ੍ਰਿਤੀ ਸੇਨਨ ਵਾਸ਼ਰੂਮ ਗਈ ਤਾਂ ਉੱਥੇ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ।
Punjabi Bollywood Tadka
ਫੈਨਜ਼ ਕ੍ਰਿਤੀ ਨਾਲ ਸੈਲਫੀ ਲੈਣਾ ਚਾਹੁੰਦੇ ਸਨ, ਇਸ ਕਾਰਨ ਉਹ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਸੂਤਰਾਂ ਮੁਤਾਬਕ ਕ੍ਰਿਤੀ ਸੇਨਨ ਨੂੰ ਮੰਗਲਵਾਰ ਰਾਤ ਨੂੰ ਜਾਮਿਬਯਾ 'ਚ ਹੋਣ ਵਾਲੇ ਇਕ ਇਵੈਂਟ ਦਾ ਹਿੱਸਾ ਬਣਨ ਲਈ ਮੁੰਬਈ ਤੋਂ ਰਵਾਨਾ ਹੋਣਾ ਸੀ, ਪਰ ਅਹਿਮਦਾਬਾਦ ਤੋਂ ਨਾ ਨਿਕਲ ਪਾਉਣ ਕਾਰਨ ਸ਼ਾਇਦ ਉਨ੍ਹਾਂ ਦਾ ਜਾਣਾ ਕੈਂਸਲ ਹੋ ਸਕਦਾ ਹੈ।


Tags: Kriti SanonAhmedabad AirportLuka ChuppiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari