ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ 'ਸਟੂਡੈਂਟ ਆਫ ਦਿ ਏਅਰ 2' ਦਾ ਦੂਜਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਟਾਈਟਲ 'ਮੁੰਬਈ ਦਿੱਲੀ ਦੀ ਕੁੜੀਆਂ' ਹੈ। ਇਸ 'ਚ ਟਾਈਗਰ ਸ਼ਰਾਫ, ਤਾਰਾ ਸੁਤਾਰਿਆ ਤੇ ਅਨੰਨਿਆ ਪਾਂਡੇ ਦੀ ਕੈਮਿਸਟਰੀ ਸਾਫ ਦਿਖ ਰਹੀ ਹੈ।
ਗੀਤ 'ਚ ਤਿੰਨੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਤਿੰਨੋਂ ਇਸ ਗੀਤ 'ਚ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆ ਰਹੇ ਹਨ।

'ਸਟੂਡੈਂਟ ਆਫ ਦਿ ਏਅਰ' ਦਾ ਇਹ ਨਵਾਂ ਗੀਤ ਕਾਫੀ ਜ਼ਬਰਦਸਤ ਹੈ, ਜੋ ਵੀ ਇਕ ਵਾਰ ਇਸ ਗੀਤ ਨੂੰ ਸੁਣ ਲਓਗਾ, ਉਸ ਦੇ ਦਿਮਾਗ 'ਚ ਇਹ ਹੀ ਗੀਤ ਚੱਲੇਗਾ।

ਇਸ ਗੀਤ ਨੂੰ ਵਿਸ਼ਾਲ ਸ਼ੇਖਰ ਨੇ ਆਪਣੀ ਆਵਾਜ਼ ਦਿੱਤੀ ਹੈ।

ਦੱਸ ਦਈਏ ਕਿ ਇਸ ਫਿਲਮ ਨਾਲ ਤਾਰਾ ਸੁਤਾਰਿਆ ਤੇ ਅਨੰਨਿਆ ਪਾਂਡੇ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀਆਂ ਹਨ।

ਅਨੰਨਿਆ ਪਾਂਡੇ ਬਾਲੀਵੁੱਡ ਐਕਟਰ ਚੰਕੀ ਪਾਂਡੇ ਦੀ ਧੀ ਹੈ। 'ਸਟੂਡੈਂਟ ਆਫ ਦਿ ਏਅਰ' ਨਾਲ ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ।
