FacebookTwitterg+Mail

'ਸਟੂਡੈਂਟ ਆਫ ਦਿ ਈਅਰ 2' ਦਾ ਟਰੇਲਰ ਆਊਟ (ਵੀਡੀਓ)

student of the year 2 trailer
13 April, 2019 12:49:50 PM

ਮੁੰਬਈ (ਬਿਊਰੋ) — ਪ੍ਰੋਡਿਊਸਰ ਕਰਨ ਜੌਹਰ ਤੇ ਪੁਨੀਤ ਮਲਹੋਤਰਾ ਨਿਰਦੇਸ਼ਿਤ ਫਿਲਮ 'ਸਟੂਡੈਂਟ ਆਫ ਦਿ ਈਅਰ 2' ਮੁੰਬਈ 'ਚ ਸ਼ੁੱਕਰਵਾਰ ਟਰੇਲਰ ਲਾਂਚ ਕੀਤਾ ਗਿਆ। ਇਸ ਖਾਸ ਮੌਰੇ 'ਤੇ ਟਾਈਗਰ ਸ਼ਰਾਫ, ਤਾਰਾ ਸੁਤਾਰੀਆ ਅਤੇ ਅਨੰਨਿਆ ਪਾਂਡੇ ਤੋਂ ਇਲਾਵਾ ਫਿਲਮ ਦੀ ਟੀਮ ਦੇ ਮੈਂਬਰ ਵੀ ਮੌਜ਼ੂਦ ਰਹੇ ਹਨ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਕਿ 'ਸਟੂਡੈਂਟ ਆਫ ਦਿ ਏਅਰ 2' ਦੇ ਟਰੇਲਰ 'ਚ ਕਾਲਜ 'ਚ ਸਪੋਰਟਸ ਐਕਟੀਵਿਟੀ ਹੁੰਦੀਆਂ ਹਨ ਅਤੇ ਟਾਈਗਰ ਸ਼ਰਾਫ ਉਸ 'ਚ ਭਾਗ ਲੈਂਦੇ ਹਨ। ਇਸ ਤੋਂ ਇਲਾਵਾ ਟਰੇਲਰ 'ਚ ਐਕਸ਼ਨ, ਡਾਂਸ ਤੇ ਰੋਮਾਂਸ ਨਾਲ ਭਰਪੂਰ ਹੈ। ਇਸ ਫਿਲਮ ਦਾ ਟਰੇਲਰ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ। ਇਸ ਤੋਂ ਪਹਿਲਾ ਟਾਈਗਰ ਸ਼ਰਾਫ, ਤਾਰਾ ਸੁਤਾਰੀਆਦੀ ਸਟਾਰਰ ਫਿਲਮ 'ਸਟੂਡੈਂਟ ਆਫ ਦਿ ਏਅਰ' ਦੇ ਪੋਸਟਰ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।


ਦੱਸਣਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਭਾਗ ਸਾਲ 2012 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਸੀ। ਇਸ ਫਿਲਮ ਨਾਲ ਵਰੁਣ ਧਵਨ, ਸਿਧਾਰਥ ਮਲਹੋਤਰਾ ਅਤੇ ਆਲੀਆ ਭੱਟ ਨੇ ਡੈਬਿਊ ਕੀਤਾ ਸੀ। ਅੱਜ ਇਹ ਤਿੰਨੋਂ ਸਟਾਰਜ਼ ਫਿਲਮ ਇੰਡਸਟਰੀ 'ਚ ਵਧੀਆ ਕੰਮ ਕਰ ਰਹੇ ਹਨ। ਉੱਥੇ ਹੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Tiger ShroffTrailerTara SutariaAnanya PandeyStudent of the Year 2ShootingHindi Film

Edited By

Sunita

Sunita is News Editor at Jagbani.