ਮੁੰਬਈ (ਬਿਊਰੋ)- ਸਾਊਥ ਫਿਲਮਾਂ ਦੇ ਸੁੱਪਰਸਟਾਰ ਰਜਨੀਕਾਂਤ ਦੀ ਫਿਲਮ 'ਦਰਬਾਰ' ਦੀ ਸ਼ੂਟਿੰਗ ਮੁੰਬਈ ਦੇ ਇਕ ਕਾਲਜ 'ਚ ਚੱਲ ਰਹੀ ਸੀ। ਸ਼ੂਟਿੰਗ ਸੈੱਟ 'ਤੇ ਰਜਨੀਕਾਂਤ ਖੁਦ ਵੀ ਮੌਜੂਦ ਸਨ ਅਤੇ ਇਸੇ ਦੌਰਾਨ ਉੱਥੇ ਇਕ ਅਣਸੁਖਾਵੀਂ ਘਟਨਾ ਵਾਪਰ ਗਈ, ਦਰਅਸਲ ਸ਼ੂਟਿੰਗ ਦੌਰਾਨ ਹੀ ਕੁਝ ਵਿਦਿਆਰਥੀਆਂ ਨੇ ਸੈੱਟ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਫਿਲਮ 'ਦਰਬਾਰ' ਦੀ ਸ਼ੂਟਿੰਗ ਕਾਲਜ 'ਚ ਚੱਲ ਰਹੀ ਸੀ ਤਾਂ ਉਸ ਸਮੇਂ ਕਾਲਜ ਦੇ ਵਿਦਿਆਰਥੀਆਂ ਨੂੰ ਪਤਾ ਲੱਗ ਗਿਆ ਕਿ ਰਜਨੀਕਾਂਤ ਮੌਕੇ 'ਤੇ ਮੌਜੂਦ ਹਨ ਤਾਂ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਭੀੜ ਇਕੱਠੀ ਹੋ ਗਈ।ਵਿਦਿਆਰਥੀ ਤਸਵੀਰਾਂ ਖਿੱਚਣ ਅਤੇ ਵੀਡੀਓਜ਼ ਬਣਾਉਣ ਲੱਗ ਗਏ। ਜਦੋਂ ਟੀਮ ਵੱਲੋਂ ਉਨ੍ਹਾਂ ਨੂੰ ਇਨਕਾਰ ਕੀਤਾ ਗਿਆ ਤਾਂ ਵਿਦਿਆਰਥੀਆਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।
ਫਿਲਮ ਦੇ ਨਿਰਦੇਸ਼ਕ ਏ.ਆਰ. ਮਰੁਗਦਾਸ ਦਾ ਕਹਿਣਾ ਸੀ ਕਿ ਅਸੀਂ ਇਸ ਲਈ ਤਸਵੀਰ ਖਿੱਚਣ ਤੇ ਵੀਡੀਓਜ਼ ਬਣਾਉਣ ਲਈ ਇਨਕਾਰ ਕੀਤਾ ਸੀ ਤਾਂ ਕੀ ਸੈੱਟ ਤੋਂ ਕੋਈ ਜਾਣਕਾਰੀ ਲੀਕ ਨਾ ਹੋ ਜਾਵੇ। ਫਿਲਮ ਮੇਕਰਾਂ ਨੇ ਕਾਲਜ ਪ੍ਰਸਾਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ। ਹੁਣ ਫਿਲਮ ਮੇਕਰ ਇਸ ਫਿਲਮ ਦੀ ਸ਼ੂਟਿੰਗ ਲੋਕਸ਼ਨ ਵੀ ਬਦਲ ਸਕਦੇ ਹਨ ।
ਜ਼ਿਕਰਯੋਗ ਹੈ ਕਿ ਰਜਨੀਕਾਂਤ 'ਦਰਬਾਰ' ਫਿਲਮ ਵਿਚ ਇਕ ਪੁਲਸਵਾਲੇ ਦਾ ਕਿਰਦਾਰ ਨਿਭਾਉਣਗੇ। ਰਜਨੀਕਾਂਤ ਦੇ ਆਓਜਿਟ ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਨਜ਼ਰ ਆਵੇਗੀ।