FacebookTwitterg+Mail

ਵੀਡੀਓ : 'ਸੂਬੇਦਾਰ ਜੋਗਿੰਦਰ ਸਿੰਘ' ਦੇ ਹੱਕ 'ਚ ਬੋਲੇ DSGMC ਦੇ ਪ੍ਰਧਾਨ ਜੀ. ਕੇ

subedar joginder singh
27 January, 2018 01:39:05 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਦੇ ਹੱਕ 'ਚ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਬੋਲੇ। ਉਨ੍ਹਾਂ ਦੀ ਇਕ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਕਿਤਾਬ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਕਿਤਾਬ ਦਾ ਨਾਂ 'ਸਿੱਖ ਵੀਰਤਾ ਦੀ ਜਿੱਤ' ਹੈ, ਜੋ 1965 'ਚ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇਦਾਰ ਸੰਤੋਖ ਸਿੰਘ ਦੇ ਸਮੇਂ ਦੀ ਹੈ। ਉਨ੍ਹਾਂ ਨੇ ਪਹਿਲਾ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ ਸਮੇਤ ਕਈ ਹੋਰ ਬਹੁਤ ਸਾਰੀਆਂ ਲੜਾਈਆਂ ਦਾ ਰਿਕਾਰਡ ਇਸ ਕਿਤਾਬ 'ਚ ਤਸਵੀਰਾਂ ਸਮੇਤ ਦਰਜ ਹੈ। ਇਸ ਕਿਤਾਬ 'ਚ ਹੀ ਗਿੱਪੀ ਗਰੇਵਾਲ ਦੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਵੀ ਇਤਿਹਾਸ ਦਰਜ ਹੈ, ਜਿਸ 'ਤੇ ਸਾਗਾ ਪ੍ਰਡੋਕਸ਼ਨ ਨੇ ਇਹ ਫਿਲਮ ਬਣਾਈ ਹੈ। ਮਨਜੀਤ ਸਿੰਘ ਜੀ. ਕੇ. ਨੇ ਪ੍ਰਸ਼ੰਸਾਂ ਕਰਦੇ ਹੋਏ ਸਾਰਾ ਪ੍ਰਡੋਕਸ਼ਨ ਨੇ ਕਾਫੀ ਹਿੰਮਤ ਦਾ ਕੰਮ ਕੀਤਾ ਹੈ, ਜੋ ਇਨ੍ਹਾਂ ਵੀਰ ਬਾਹਦਰਾਂ ਦਾ ਇਤਿਹਾਸ ਫਿਲਮ ਰਾਹੀਂ ਦਰਸਾਇਆ ਹੈ। ਇਹ ਕੰਮ ਸਿਰਫ ਸਿੱਖਾਂ ਦਾ ਹੀ ਨਹੀਂ ਸਗੋਂ ਪੂਰੇ ਹਿੰਦੁਸਤਾਨੀਆਂ ਦਾ ਕੰਮ ਹੈ। ਇਸ ਫਿਲਮ ਨੂੰ ਪੂਰਾ ਸਮਾਰਥਨ ਦਿੱਤਾ ਜਾਣ ਦੀ ਗੱਲ ਆਖੀ ਹੈ। ਦੱਸ ਦੇਈਏ ਕਿ ਸੂਬੇਦਾਰ ਨੇ ਤਿੰਨ ਯੁੱਧ ਲੜੇ ਸਨ- ਬਰਮਾ, ਕਬਾਇਲੀਆਂ ਖਿਲਾਫ ਕਸ਼ਮੀਰ 'ਚ ਤੇ 1962 'ਚ ਚਾਈਨਾ ਡਿਵੀਜ਼ਨ 'ਚ। ਇਸ ਯੁੱਧ ਦੌਰਾਨ ਉਨ੍ਹਾਂ ਨੇ ਆਪਣੇ 22 ਸਾਥੀਆਂ ਨਾਲ ਚਾਈਨਾ ਦਾ ਮੂੰਹ ਮੋੜਿਆ ਸੀ ਤੇ ਸੂਬੇਦਾਰ ਨੇ ਗੋਲੀਆਂ ਲੱਗਣ ਤੋਂ ਬਾਅਦ ਵੀ ਕਈ ਚੀਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।


Tags: Subedar Joginder SinghGippy GrewalManjit Singh GKIndian ArmyIndo China War

Edited By

Sunita

Sunita is News Editor at Jagbani.