FacebookTwitterg+Mail

ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ 'ਸੂਬੇਦਾਰ ਜੋਗਿੰਦਰ ਸਿੰਘ' ਦਾ ਟਰੇਲਰ

subedar joginder singh
12 March, 2018 01:18:41 PM

ਜਲੰਧਰ (ਬਿਊਰੋ)— ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 6 ਅਪ੍ਰੈਲ, 2018 ਨੂੰ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਰੇਲਰ 9 ਮਾਰਚ ਨੂੰ ਰਿਲੀਜ਼ ਹੋਇਆ, ਜਿਹੜਾ ਬਹੁਤ ਥੋੜ੍ਹੇ ਸਮੇਂ 'ਚ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਚੁੱਕਾ ਹੈ। ਫੇਸਬੁੱਕ 'ਤੇ ਟਰੇਲਰ ਸਾਢੇ 4 ਲੱਖ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ, ਜਿਹੜਾ ਇਕ ਰਿਕਾਰਡਤੋੜ ਅੰਕੜਾ ਹੈ। ਇਹੀ ਨਹੀਂ ਯੂਟਿਊਬ 'ਤੇ ਖਬਰ ਲਿਖੇ ਜਾਣ ਤਕ 'ਸੂਬੇਦਾਰ ਜੋਗਿੰਦਰ ਸਿੰਘ' ਦੇ ਟਰੇਲਰ ਨੂੰ 6.4 ਮਿਲੀਅਨ (64 ਲੱਖ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
ਦੱਸਣਯੋਗ ਹੈ ਕਿ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਆਪਣੇ 21 ਸਾਥੀਆਂ ਨਾਲ 1962 ਦੀ ਜੰਗ ਦੌਰਾਨ 1000 ਚੀਨੀ ਫੌਜੀਆਂ ਨਾਲ ਲੋਹਾ ਲਿਆ। ਭਾਰਤ 'ਚ ਹੁਣ ਤਕ ਸਿਰਫ 21 ਫੌਜੀਆਂ ਨੂੰ ਹੀ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਸੂਬੇਦਾਰ ਜੋਗਿੰਦਰ ਸਿੰਘ ਇਕ ਹਨ। ਟਰੇਲਰ ਦੇਖ ਕੇ 1960 ਦੇ ਦਹਾਕੇ ਦੀ ਯਾਦ ਤਾਜ਼ਾ ਹੁੰਦੀ ਹੈ।

ਫਿਲਮ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖੀ ਹੈ, ਜਿਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਅਦਿਤੀ ਸ਼ਰਮਾ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਹਰੀਸ਼ ਵਰਮਾ, ਨਿਰਮਲ ਰਿਸ਼ੀ, ਜੋਰਡਨ ਸੰਧੂ ਸਮੇਤ ਹੋਰ ਕਈ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।


Tags: Subedar Joginder Singh Gippy Grewal Aditi Sharma Trailer

Edited By

Rahul Singh

Rahul Singh is News Editor at Jagbani.