FacebookTwitterg+Mail

'ਸੂਬੇਦਾਰ...' ਦਾ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼, ਗਿੱਪੀ ਤੇ ਅਦਿਤੀ ਸ਼ਰਮਾ ਦੀ ਦੇਖੋ ਕਿਊਟ ਕੈਮਿਸਟਰੀ

subedar joginder singh
04 April, 2018 03:53:03 PM

ਜਲੰਧਰ(ਬਿਊਰੋ)— ਪੰਜਾਬ ਦੇ ਮਹਾਨ ਸੂਰਵੀਰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬੀ ਸਿਨੇਮੇ ਦੇ ਇਤਿਹਾਸ 'ਚ ਇਕ ਨਵਾਂ ਪੰਨਾ ਦਰਜ ਕਰਨ ਜਾ ਰਹੀ ਹੈ। ਇਹ ਫਿਲਮ 6 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਦੇਸ਼ ਦੀ ਰਾਖੀ ਕਰਦੇ ਫੌਜੀ ਜਵਾਨਾਂ ਦੇ ਜੀਵਨ, ਸਮੱਸਿਆਵਾਂ ਤੇ ਹਾਲਾਤ ਨਾਲ ਦਰਸ਼ਕਾਂ ਨੂੰ ਰੂ-ਬ-ਰੂ ਕਰਵਾਏਗੀ। ਹਾਲ ਹੀ 'ਚ ਇਸ ਫਿਲਮ ਦਾ ਡਾਈਲਾਗ ਪ੍ਰੋਮੋ 'ਏਨਾ ਜੋਗਾ ਹੈ ਨੀ ਸੀ ਤੂੰ' ਰਿਲੀਜ਼ ਹੋਇਆ ਹੈ, ਜਿਸ 'ਚ ਗਿੱਪੀ ਗਰੇਵਾਲ ਤੇ ਆਦਿਤੀ ਸ਼ਰਮਾ ਦੀ ਖਾਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਮੋ 'ਚ ਦੋਵਾਂ ਦੇ ਦੀ ਪਹਿਲੀ ਮੁਲਾਕਾਤ ਨੂੰ ਦਿਖਾਇਆ ਗਿਆ ਹੈ। ਫਿਲਮ ਦਾ ਪ੍ਰੋਮੋ ਕਾਫੀ ਜ਼ਬਰਦਸਤ ਹੈ। ਡਾਈਲਾਗ ਪ੍ਰੋਮੋ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਉਹ ਯੌਧੇ ਸਨ, ਜਿਨ੍ਹਾਂ ਨੇ ਸੰਨ 1962 'ਚ ਭਾਰਤ ਤੇ ਚੀਨ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ 'ਚ ਚੀਨ ਦੇ ਕਰੀਬ ਇਕ ਹਜ਼ਾਰ ਫੌਜੀਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਉਨ੍ਹਾਂ ਦੀ ਇਹ ਬਹਾਦਰੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ।

ਨਿਰਮਾਤਾ ਸੁਮੀਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਪੰਜਾਬ ਦੇ ਨਾਮੀ ਸਿਤਾਰਿਆਂ ਨੇ ਇਕੱਠਿਆਂ ਕੰਮ ਕੀਤਾ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਨਾਲ ਰੌਸ਼ਨ ਪ੍ਰਿੰਸ, ਹਰੀਸ਼ ਵਰਮਾ, ਕੁਲਵਿੰਦਰ ਬਿੱਲਾ, ਸਰਦਾਰ ਸੋਹੀ, ਗੁੱਗੂ ਗਿੱਲ, ਰਾਜਵੀਰ ਜਵੰਦਾ, ਜੱਗੀ ਸਿੰਘ, ਚਰਨ ਸਿੰਘ, ਜੋਰਡਨ ਸੰਧੂ ਸਮੇਤ ਦੋ ਦਰਜਨ ਤੋਂ ਵੱਧ ਰੰਗਮੰਚ ਦੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਗਿੱਪੀ ਨੇ ਦੱਸਿਆ ਕਿ ਉਨ੍ਹਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਉਣ ਲਈ ਕਰੜੀ ਮਿਹਨਤ ਕੀਤੀ ਹੈ। ਇਸ ਫ਼ਿਲਮ ਲਈ ਉਨ੍ਹਾਂ ਨੇ ਪਹਿਲਾਂ ਆਪਣਾ ਭਾਰ ਵਧਾਇਆ ਤੇ ਫਿਰ ਘਟਾਇਆ ਹੈ। ਬੇਹੱਦ ਸਖ਼ਤ, ਜ਼ੋਖ਼ਮ ਭਰੇ ਹਾਲਾਤ 'ਚ ਫਿਲਮਾਈ ਗਈ ਇਹ ਦੇਸ਼ ਦੇ ਫੌਜੀ ਜਵਾਨਾਂ ਪ੍ਰਤੀ ਦੇਸ਼ ਦੇ ਲੋਕਾਂ ਦੇ ਮਨਾਂ 'ਚ ਹੋਰ ਸਤਿਕਾਰ ਪੈਦਾ ਕਰੇਗੀ। ਫ਼ੌਜੀ ਪਿੱਠਭੂਮੀ ਵਾਲੇ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਪਹਿਲੀ ਬਾਇਓਪਿਕ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ 'ਤੇ ਇਸ ਵੇਲੇ ਆਮ ਲੋਕਾਂ ਦੇ ਨਾਲ-ਨਾਲ ਸਮੁੱਚੀ ਫਿਲਮ ਇੰਡਸਟਰੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।


Tags: Gippy GrewalAditi SharmaDialogue PromoSubedar Joginder SinghJordan SandhuKulwinder BillaSimerjit Singh

Edited By

Sunita

Sunita is News Editor at Jagbani.