FacebookTwitterg+Mail

'ਸੂਬੇਦਾਰ ਜੋਗਿੰਦਰ ਸਿੰਘ' ਦੇ ਜ਼ਬਰਦਸਤ ਡਾਇਲਾਗ ਪ੍ਰੋਮੋਜ਼ ਹੋਏ ਰਿਲੀਜ਼ (ਵੀਡੀਓਜ਼)

subedar joginder singh dialogue promo
21 March, 2018 01:59:18 PM

ਜਲੰਧਰ (ਬਿਊਰੋ)— ਹਾਲ ਹੀ 'ਚ 'ਸੂਬੇਦਾਰ ਜੋਗਿੰਦਰ ਸਿੰਘ' ਦੇ ਜ਼ਬਰਦਸਤ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ। ਇਨ੍ਹਾਂ 'ਚੋਂ ਇਕ ਡਾਇਲਾਗ 'ਦਿਸ ਲੈਂਡ ਬਿਲੌਂਗਸ ਟੂ ਇੰਡੀਆ' ਸਾਨੂੰ ਟੀਜ਼ਰ 'ਚ ਵੀ ਦੇਖਣ ਤੇ ਸੁਣਨ ਨੂੰ ਮਿਲਦਾ ਹੈ। ਦੂਜਾ ਡਾਇਲਾਗ ਪ੍ਰੋਮੋ ਹੈ 'ਗੁਰਬਾਣੀ'। ਇਸ 'ਚ ਗਿੱਪੀ ਗਰੇਵਾਲ ਗੁਰਬਾਣੀ ਦੀਆਂ ਤੁਕਾਂ ਦਾ ਵਰਨਣ ਕਰਦੇ ਨਜ਼ਰ ਆ ਰਹੇ ਹਨ।
This Land Belongs To India - Dialogue Promo

Gurbani - Dialogue Promo

ਦੋਵੇਂ ਹੀ ਡਾਇਲਾਗਸ ਕਾਫੀ ਸ਼ਾਨਦਾਰ ਹਨ। ਫਿਲਮ 'ਚ ਗਿੱਪੀ ਗਰੇਵਾਲ, ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 6 ਅਪ੍ਰੈਲ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਗਿੱਪੀ ਤੋਂ ਇਲਾਵਾ ਫਿਲਮ 'ਚ ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ ਸਮੇਤ ਕਈ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਫਿਲਮ 'ਚ ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ ਦਿਖਾਈ ਗਈ ਹੈ। ਸ਼ੁਰੂ ਤੋਂ ਲੈ ਕੇ ਅਖੀਰ ਤਕ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਤੇ ਕਿਸ ਤਰ੍ਹਾਂ ਉਨ੍ਹਾਂ ਨੇ ਜੰਗ ਦੇ ਮੈਦਾਨ 'ਚ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ, ਇਹ ਸਭ ਫਿਲਮ 'ਚ ਦਿਖਾਇਆ ਗਿਆ ਹੈ। ਜੰਗ ਦੇ ਨਾਲ-ਨਾਲ ਫੌਜੀਆਂ ਦੀ ਨਿੱਜੀ ਜ਼ਿੰਦਗੀ ਨੂੰ ਵੀ ਪਰਦੇ 'ਤੇ ਬਾਖੂਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।


Tags: Subedar Joginder Singh Dialogue Promo Gippy Grewal Aditi Sharma

Edited By

Rahul Singh

Rahul Singh is News Editor at Jagbani.