FacebookTwitterg+Mail

ਕੱਲ ਨੂੰ ਰਿਲੀਜ਼ ਹੋਵੇਗੀ ਗਿੱਪੀ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਫਰਸਟ ਲੁੱਕ

subedar joginder singh first look will out tomorrow
13 December, 2017 08:55:13 PM

ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਫਰਸਟ ਲੁੱਕ 14 ਦਸੰਬਰ (ਵੀਰਵਾਰ) ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਨੂੰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਛੋਟੀ ਬੇਟੀ ਕੁਲਵੰਤ ਕੌਰ ਨੇ ਵਧਾਈ ਦਿੱਤੀ ਹੈ। 'ਸੂਬੇਦਾਰ ਜੋਗਿੰਦਰ ਸਿੰਘ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਹੋਰ ਕਈ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਫਿਲਮ 'ਚ ਆਪਣੇ ਕਿਰਦਾਰ ਲਈ ਗਿੱਪੀ ਨੇ ਕਾਫੀ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਈ ਕਿਲੋ ਭਾਰ ਫਿਲਮ ਲਈ ਵਧਾਇਆ ਹੈ। ਇਸ ਫਿਲਮ 'ਚ ਗਿੱਪੀ ਦੀ ਲੁੱਕ ਨੂੰ ਲੈ ਕੇ ਕਈ ਸਮੇਂ ਤੋਂ ਚਰਚਾ ਹੋ ਰਹੀ ਹੈ। ਕੱਲ ਆਖਿਰਕਾਰ ਇਹ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ।


Tags: Subedar Joginder Singh Gippy Grewal First Look Poster Biopic