FacebookTwitterg+Mail

ਬ੍ਰਿਗੇਡੀਅਰ ਗਾਖਲ ਨੇ ਪੰਜਾਬ ਸਰਕਾਰ ਨੂੰ ਕੀਤੀ 'ਸੂਬੇਦਾਰ...' ਫਿਲਮ ਟੈਕਸ ਫ੍ਰੀ ਕਰਨ ਦੀ ਅਪੀਲ

subedar joginder singh injo gakhal
06 April, 2018 09:31:29 PM

ਜਲੰਧਰ (ਬਿਊਰੋ)— ਬ੍ਰਿਗੇਡੀਅਰ ਗਾਖਲ ਨੇ ਪੰਜਾਬ ਸਰਕਾਰ ਨੂੰ ਅੱਜ ਰਿਲੀਜ਼ ਹੋਈ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਸੂਬੇ 'ਚ ਟੈਕਸ ਫ੍ਰੀ ਕਰਨ ਦੀ ਅਪੀਲ ਕੀਤੀ ਹੈ। ਅਸਲ 'ਚ ਗਾਖਲ ਨੇ ਫਿਲਮ ਦਾ ਪ੍ਰੀਮੀਅਰ ਦੇਖਣ ਤੋਂ ਬਾਅਦ ਫੇਸਬੁੱਕ ਰਾਹੀਂ ਇਹ ਅਪੀਲ ਸਰਕਾਰ ਤੋਂ ਕੀਤੀ ਹੈ। ਗਾਖਲ ਨੇ ਕਿਹਾ ਕਿ ਉਨ੍ਹਾਂ ਦੀਆਂ ਜੜ੍ਹਾਂ ਵੀ ਪਹਿਲੀ ਸਿੱਖ ਰੈਜੀਮੈਂਟ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਕ ਫੌਜੀ ਹੋਣ ਦੇ ਨਾਤੇ ਇਸ ਫਿਲਮ 'ਤੇ ਉਨ੍ਹਾਂ ਨੂੰ ਮਾਣ ਹੈ।

ਦੱਸਣਯੋਗ ਹੈ ਕਿ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਗਿੱਪੀ ਗਰੇਵਾਲ, ਅਦਿਤੀ ਸ਼ਰਮਾ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਨਿਰਮਲ ਰਿਸ਼ੀ ਤੇ ਜੋਰਡਨ ਸੰਧੂ ਸਮੇਤ ਕਈ ਪੰਜਾਬੀ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਤੇ ਇਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦਾ ਹੈ। ਫਿਲਮ ਨੂੰ ਦੇਸ਼-ਵਿਦੇਸ਼ਾਂ 'ਚ ਅੱਜ ਪਹਿਲੇ ਦਿਨ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ ਤੇ ਲੋਕ ਫਿਲਮ ਦੇਖ ਕੇ ਭਾਵੁਕ ਵੀ ਹੋ ਰਹੇ ਹਨ।


Tags: Injo Gakhal Gippy Grewal Subedar Joginder Singh Aditi Sharma Facebook Post

Edited By

Rahul Singh

Rahul Singh is News Editor at Jagbani.