FacebookTwitterg+Mail

'ਸੂਬੇਦਾਰ...' ਦਾ 'ਨੈਣਾ' ਗੀਤ ਰਿਲੀਜ਼, ਗਿੱਪੀ-ਅਦਿਤੀ ਵਿਚਕਾਰ ਦਿਖਿਆ ਪਹਿਲੀ ਨਜ਼ਰ ਦਾ ਪਿਆਰ

subedar joginder singh new song naina
04 April, 2018 05:18:25 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਨਵਾਂ ਗੀਤ 'ਨੈਣਾ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਫਿਰੋਜ਼ ਖਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਰੋਮਾਂਟਿਕ ਗੀਤ 'ਚ ਗਿੱਪੀ-ਅਦਿਤੀ 'ਚ ਪਹਿਲੀ ਨਜ਼ਰ ਦਾ ਪਿਆਰ ਦਿਖਾਇਆ ਗਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏ ਕੋਟੀ ਤੇ ਸੰਗੀਤ ਜੱਸੀ ਕਟਿਆਲ ਵਲੋਂ ਤਿਆਰ ਕੀਤਾ ਗਿਆ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਹ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਸੂਬੇਦਾਰ ਜੋਗਿੰਦਰ ਸਿੰਘ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਆਪਣੇ 21 ਸਿੱਖ ਫੌਜੀਆਂ ਨਾਲ ਮਿਲ ਕੇ ਲਗਭਗ 1000 ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਸੀ। ਫਿਲਮ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ 'ਚ ਗਿੱਪੀ ਤੋਂ ਇਲਾਵਾ ਅਦਿਤੀ ਸ਼ਰਮਾ, ਰਾਜਵੀਰ ਜਵੰਦਾ,ੁਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਰੌਸ਼ਨ ਪ੍ਰਿੰਸ, ਨਿਰਮਲ ਰਿਸ਼ੀ ਤੇ ਜੋਰਡਨ ਸੰਧੂ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।


Tags: Subedar Joginder SinghNaina Feroz KhanGippy Grewal Aditi Sharma

Edited By

Chanda Verma

Chanda Verma is News Editor at Jagbani.