FacebookTwitterg+Mail

ਕਿਉਂ ਹਰੇਕ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ 'ਸੂਬੇਦਾਰ ਜੋਗਿੰਦਰ ਸਿੰਘ'?

subedar joginder singh releasing worldwide tomorrow
05 April, 2018 04:22:07 PM

ਜਲੰਧਰ (ਬਿਊਰੋ)— ਕੱਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ। ਇਸ ਫਿਲਮ ਨੂੰ ਪਰਿਵਾਰ ਸਮੇਤ ਦੇਖਣ ਪਿੱਛੇ ਕਈ ਕਾਰਨ ਹਨ। ਇਹ ਫਿਲਮ ਸਿਰਫ ਮਨੋਰੰਜਨ ਲਈ ਹੀ ਨਹੀਂ, ਸਗੋਂ ਪੰਜਾਬ ਦੇ ਅਸਲ ਸੂਰਵੀਰਾਂ ਦੀ ਜ਼ਿੰਦਗੀ 'ਤੇ ਚਾਣਨਾ ਪਾਵੇਗੀ। ਇਸ ਫਿਲਮ ਨੂੰ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਪਹਿਲੀ ਫਿਲਮ ਕਿਹਾ ਜਾ ਸਕਦਾ ਹੈ, ਜੋ ਕਿਸੇ ਪੰਜਾਬੀ ਫੌਜੀ ਦੀ ਜ਼ਿੰਦਗੀ 'ਤੇ ਬਣੀ ਹੈ। ਦੇਸ਼ ਦੇ ਫੌਜੀਆਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਜ਼ਿੰਦਗੀ, ਦੁਸ਼ਵਾਰੀਆਂ ਤੇ ਪਰਿਵਾਰਕ ਹਾਲਾਤ ਨੂੰ ਇਹ ਫਿਲਮ ਆਮ ਲੋਕਾਂ ਤਕ ਪਹੁੰਚਾਉਣ ਜਾ ਰਹੀ ਹੈ।
ਇਹ ਫਿਲਮ ਦੱਸੇਗੀ ਕਿ ਪੰਜਾਬੀ ਕੌਮ ਨੂੰ ਬਹਾਦਰ ਕੌਮ ਕਿਉਂ ਕਿਹਾ ਜਾਂਦਾ ਹੈ। ਇਹ ਫਿਲਮ ਦਿਖਾਏਗੀ ਕਿ ਗੱਲ ਕਰਨ ਤੇ ਸਰਹੱਦ 'ਤੇ ਦੁਸ਼ਮਣਾਂ ਦਾ ਮੁਕਾਬਲਾ ਕਰਨ 'ਚ ਕੀ ਫਰਕ ਹੈ। ਇਹ ਫਿਲਮ ਦੱਸੇਗੀ ਕਿ ਫਿਲਮ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ, ਦਰਸ਼ਕਾਂ ਨੂੰ ਹਕੀਕਤ ਨਾਲ ਰੂ-ਬ-ਰੂ ਕਰਵਾਉਣ ਲਈ ਕਈ ਵਾਰ ਜ਼ਿੰਦਗੀ ਵੀ ਦਾਅ 'ਤੇ ਲਗਾਉਣੀ ਪੈਂਦੀ ਹੈ। ਇਹ ਫਿਲਮ ਪੰਜਾਬ ਦੇ ਮਾਣ 'ਚ ਹੋਰ ਵਾਧਾ ਕਰਦੀ ਹੋਈ ਫੌਜੀ ਪਰਿਵਾਰਾਂ ਪ੍ਰਤੀ ਆਮ ਲੋਕਾਂ ਦੇ ਮਨਾਂ 'ਚ ਹੋਰ ਸਤਿਕਾਰ ਪੈਦਾ ਕਰੇਗੀ। ਨਿਰਮਾਤਾ ਸੁਮੀਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੇ ਇਕ ਆਮ ਲੜਕੇ ਤੋਂ ਫੌਜੀ ਅਧਿਕਾਰੀ ਬਣਨ ਤੇ ਬਾਅਦ 'ਚ ਸਰਹੱਦ 'ਤੇ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਹੋਈ ਸ਼ਹੀਦੀ ਤਕ ਦੀ ਦਾਸਤਾਨ ਨੂੰ ਪਰਦੇ 'ਤੇ ਪੇਸ਼ ਕਰਦੀ ਹੈ। ਫਿਲਮ 'ਚ ਸਰਹੱਦ ਦਾ ਤਣਾਅ ਭਰਿਆ ਮਾਹੌਲ ਵੀ ਹੈ ਤੇ ਪੁਰਾਣੇ ਪੰਜਾਬ ਦੇ ਰੰਗ ਵੀ।
Punjabi Bollywood Tadka
ਜ਼ਿਕਰਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਉਹ ਬਹਾਦਰ ਫੌਜੀ ਸਨ, ਜਿਨ੍ਹਾਂ ਨੇ ਸੰਨ 1962 'ਚ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਸਿਰਫ 25 ਜਵਾਨਾਂ ਨਾਲ ਮਿਲ ਕੇ ਚੀਨ ਦੇ ਲਗਭਗ 1 ਹਜ਼ਾਰ ਫੌਜੀਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਪੰਜਾਬ ਦੇ ਦਰਜਨ ਤੋਂ ਵੀ ਜ਼ਿਆਦਾ ਨਾਮਵਰ ਕਲਾਕਾਰਾਂ ਦੀ ਅਦਾਕਾਰੀ ਵਾਲੀ ਇਹ ਫਿਲਮ ਇਕ ਹੀ ਸਮੇਂ ਪੂਰੀ ਦੁਨੀਆ 'ਚ ਪੰਜਾਬੀ ਤੇ ਹਿੰਦੀ ਭਾਸ਼ਾਵਾਂ 'ਚ ਰਿਲੀਜ਼ ਹੋ ਰਹੀ ਹੈ।


Tags: Subedar Joginder Singh Gippy Grewal Aditi Sharma Kulwinder Billa Rajvir Jawanda

Edited By

Rahul Singh

Rahul Singh is News Editor at Jagbani.