ਮੁੰਬਈ(ਬਿਊਰੋ)— ਸਲਮਾਨ ਖਾਨ ਨੇ ਚਾਹੇ ਅਜੇ ਵਿਆਹ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਅਫੇਅਰਜ਼ ਦੀਆਂ ਚਰਚਾਵਾਂ ਹਮੇਸ਼ਾ ਸੁਰਖੀਆਂ 'ਚ ਰਹੀਆਂ ਹਨ। ਐਸ਼ਵਰਿਆ ਰਾਏ ਬੱਚਨ ਨਾਲ ਵੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਨ ਪਰ ਕੁਝ ਸਮੇਂ ਬਾਅਦ ਦੋਵੇਂ ਅਲੱਗ ਹੋ ਗਏ ਸਨ। ਇਸ ਤੋਂ ਬਾਅਦ ਦੋਵੇਂ ਕਦੇ ਵੀ ਕਿਸੇ ਪਾਰਟੀ ਜਾਂ ਐਵਾਰਡ ਫੰਕਸ਼ਨ 'ਚ ਆਹਮਣੇ- ਸਾਹਮਣੇ ਹੁੰਦੇ ਹਨ ਤਾਂ ਇਕ ਦੂਜੇ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਜਿਹਾ ਹੀ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਜਦੋਂ ਫਿਲਮ ਨਿਰਦੇਸ਼ਕ ਸੁਭਾਸ਼ ਘਈ ਦੀ ਬਰਥਡੇ ਪਾਰਟੀ 'ਚ ਦੋਵੇਂ ਸ਼ਾਮਿਲ ਸਨ। ਖਬਰਾਂ ਮੁਤਾਬਕ ਪਾਰਟੀ 'ਚ ਮਹਿਮਾਨ ਦੇ ਤੌਰ ਤੇ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਬੱਚਨ ਵੀ ਸ਼ਾਮਿਲ ਸਨ ਪਰ ਦੋਵਾਂ ਨੇ ਇਕ ਦੂਜੇ ਤੋਂ ਦੂਰੀ ਬਣਾ ਰੱਖੀ ਸੀ। ਦੋਵੇਂ ਇਕ ਦੂਜੇ ਨੂੰ ਇਗਨੋਰ ਕਰਦੇ ਨਜ਼ਰ ਆਏ। ਸੰਜੇ ਲੀਲਾ ਭੰਸਾਲੀ ਦੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਦੀ ਸ਼ੂਟਿੰਗ ਦੌਰਾਨ ਦੋਵਾਂ ਕਲਾਕਾਰਾਂ ਵਿਚਕਾਰ ਨਜ਼ਦੀਕੀਆਂ ਵਧੀਆਂ ਸਨ ਅਤੇ ਦੋਵਾਂ ਦੇ ਅਫੇਅਰ ਦੀਆਂ ਚਰਚਾਵਾਂ ਵੀ ਚੱਲਣ ਲੱਗੀਆਂ ਸਨ ਪਰ ਜਲਦ ਹੀ ਦੋਵਾਂ ਦੇ ਰਿਸ਼ਤੇ 'ਚ ਕੜਵਾਹਟ ਵੀ ਆ ਗਈ ਅਤੇ 2001 'ਚ ਦੋਵੇਂ ਅਲੱਗ ਹੋ ਗਏ। ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਪਾਰਟੀ 'ਚ ਮਾਧੁਰੀ ਦੀਕਸ਼ਿਤ ਵੀ ਪਹੁੰਚੀ। ਮਾਧੁਰੀ ਹਮੇਸ਼ਾ ਦੀ ਤਰ੍ਹਾਂ ਕਾਫੀ ਖੂਬਸੂਰਤ ਲੱਗ ਰਹੀ ਸੀ। ਕਪੂਰ ਖਾਨਦਾਨ ਤੋਂ ਰਣਧੀਰ ਕਪੂਰ ਵੀ ਪਾਰਟੀ 'ਚ ਸ਼ਰੀਕ ਹੋਏ। ਸੁਭਾਸ਼ ਘਈ ਨਾਲ ਗੱਲਬਾਤ ਕਰਦੇ ਰਣਧੀਰ। ਪਿਛਲੀ ਵਾਰ ਰਣਧੀਰ , ਸਾਲ 2014 'ਚ ਫਿਲਮ 'ਸੁਪਰ ਨਾਨੀ' 'ਚ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਨਾਲ ਰੇਖਾ ਅਤੇ ਸ਼ਰਮਨ ਜੋਸ਼ੀ ਵੀ ਸਨ। 90 ਦੇ ਦਹਾਕੇ 'ਚ ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਦੇਣ ਵਾਲੀ ਸਿੰਗਰ ਅਲਕਾ ਯਾਗਨਿਕ ਵੀ ਪਾਰਟੀ 'ਚ ਨਜ਼ਰ ਆਈ। ਉਨ੍ਹਾਂ ਨੇ ਸੁਭਾਸ਼ ਘਈ ਨਾਲ ਤਸਵੀਰ ਵੀ ਖਿਚਵਾਈ। ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਪਾਰਟੀ 'ਚ ਜੈਕੀ ਸ਼ਰਾਫ ਵੀ ਨਜ਼ਰ ਆਏ। ਮਸ਼ਹੂਰ ਸਿੰਗਰ ਸੋਨੂ ਨਿਗਮ ਵੀ ਪਾਰਟੀ 'ਚ ਸ਼ਰੀਕ ਹੋਏ। ਸੁਭਾਸ਼ ਘਈ ਦੀ ਗੱਲ ਕਰੀਏ ਤਾਂ 1969 ਦੀ ਫਿਲਮ 'ਆਰਾਧਨਾ' ਨਾਲ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਹ ਇਕ ਸੁਪੋਰਟਿੰਗ ਅਦਾਕਾਰ ਦੇ ਰੂਪ 'ਚ ਨਜ਼ਰ ਆਏ ਸਨ। 1976 'ਚ ਫਿਲਮ 'ਕਾਲੀਚਰਨ' ਤੋਂ ਉਨ੍ਹਾਂ ਨੇ ਨਿਰਦੇਸ਼ਨ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕਰਜ਼', 'ਵਿਧਾਤਾ', 'ਹੀਰੋ', 'ਕਰਮਾ', 'ਸੌਦਾਗਰ', 'ਤਾਲ', 'ਪਰਦੇਸ' ਵਰਗੀਆਂ ਫਿਲਮਾਂ ਬਣਾਈਆਂ।