FacebookTwitterg+Mail

'ਕਾਰਗਿਲ ਵਿਜੇ ਦਿਵਸ' 'ਤੇ ਪੰਜਾਬੀ ਸਿਤਾਰਿਆਂ ਨੇ ਕੀਤੇ ਅਜਿਹੇ ਟਵੀਟ

such tweets made by punjabi stars on kargil vijay diwas
26 July, 2019 02:59:50 PM

ਜਲੰਧਰ (ਬਿਊਰੋ) : 'ਕਾਰਗਿਲ ਵਿਜੇ ਦਿਵਸ' ਦੇ 20 ਸਾਲ ਪੂਰੇ ਹੋਣ 'ਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਟਵੀਟ ਦੇ ਜ਼ਰੀਏ ਫੌਜੀ ਨੋਜਵਾਨਾਂ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਹਨ। ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਫੌਜੀ ਬਹਾਦਰਾਂ ਦੀ ਇਕ ਤਸਵੀਰ ਪੋਸਟ ਕੀਤੀ ਹੈ।

ਇਸ ਤੋਂ ਇਲਾਵਾ ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਤੇ ਦਲੇਰ ਮਹਿੰਦੀ ਨੇ ਵੀ 'ਕਾਰਗਿਲ ਵਿਜੇ ਦਿਵਸ' ਨੂੰ ਲੈ ਟਵੀਟ ਕੀਤਾ ਹੈ, ਜਿਸ 'ਚ ਉਹ ਫੌਜੀ ਨੌਜਵਾਨਾਂ ਨੂੰ ਸਲੂਟ ਕਰ ਰਹੇ ਹਨ।


ਦੱਸ ਦਈਏ ਕਿ ਭਾਰਤ ਦੇ ਇਤਿਹਾਸ 'ਚ 26 ਜੁਲਾਈ ਬੇਹੱਦ ਮੱਹਤਵਪੂਰਨ ਤਾਰੀਖ ਹੈ। ਸਾਲ 1971 'ਚ ਭਾਰਤ ਪਾਕਿਸਤਾਨ ਵਿਚਕਾਰ 60 ਤੋਂ ਜ਼ਿਆਦਾ ਦਿਨਾਂ ਤੱਕ ਚੱਲਣ ਵਾਲੇ 'ਕਾਰਗਿਲ ਯੁੱਧ' 'ਚ ਜਦੋਂ ਭਾਰਤ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਤਾਂ ਇਸੇ ਦਿਨ ਸਰਕਾਰ ਨੇ ਇਸ ਨੂੰ 'ਆਪਰੇਸ਼ਨ ਵਿਜੈ' ਦੇ ਨਾਂ ਨਾਲ ਨਵਾਜਿਆ ਸੀ।


Tags: Ammy VirkYo Yo Honey SinghDaler MehndiTwitterViralKargil Vijay DiwasPunjabi Celebrity

Edited By

Sunita

Sunita is News Editor at Jagbani.