FacebookTwitterg+Mail

42 ਸਾਲਾ ਟੀ. ਵੀ. ਅਭਿਨੇਤਰੀ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਤਸਵੀਰਾਂ

suchita trivedi marriage
23 September, 2018 05:39:20 PM

ਮੁੰਬਈ (ਬਿਊਰੋ)— 42 ਸਾਲਾ ਟੀ. ਵੀ. ਅਭਿਨੇਤਰੀ ਸੁਚੀਤਾ ਤ੍ਰਿਵੇਦੀ ਨੇ ਵਿਆਹ ਕਰਵਾ ਲਿਆ ਹੈ। ਸੁਚੀਤਾ 'ਬਾ ਬਹੂ ਔਰ ਬੇਟੀਆਂ', 'ਖਿੱਚੜੀ' ਤੇ 'ਕਹਾਣੀ ਘਰ-ਘਰ ਕੀ' ਵਰਗੇ ਪ੍ਰਸਿੱਧ ਟੀ. ਵੀ. ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਹਾਲ ਹੀ 'ਚ ਸੁਚੀਤਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੁਚੀਤਾ ਆਪਣੇ ਪਤੀ ਨਿਗਮ ਪਟੇਲ ਨਾਲ ਲਾਲ ਰੰਗ ਦੇ ਲਹਿੰਗੇ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka

ਵੀਰਵਾਰ ਨੂੰ ਸੁਚੀਤਾ ਦੀ ਮਹਿੰਦੀ ਦੀ ਰਸਮ ਹੋਈ ਸੀ। ਇਸ ਦੀਆਂ ਤਸਵੀਰਾਂ ਸੁਚੀਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ। ਮਹਿੰਦੀ ਸੈਰੇਮਨੀ 'ਚ ਟੀ. ਵੀ. ਅਭਿਨੇਤਰੀ ਰਿੱਧੀ ਡੋਗਰਾ, ਰਾਕੇਸ਼ ਵਸ਼ਿਸ਼ਟ, ਨਿਸ਼ਾਂਤ ਭੱਟ, ਏਕਤਾ ਕੌਲ ਤੇ ਕਰੁਤਿਕਾ ਦੇਸਾਈ ਆਦਿ ਸ਼ਾਮਲ ਹੋਏ ਸਨ।

Punjabi Bollywood Tadka

ਦੱਸਣਯੋਗ ਹੈ ਕਿ ਸੁਚੀਤਾ ਨੇ 1983 'ਚ ਰਿਲੀਜ਼ ਹੋਈ ਫਿਲਮ 'ਵੋ ਸਾਤ ਦਿਨ' 'ਚ ਅਨਿਲ ਕਪੂਰ ਨਾਲ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਸੁਚੀਤਾ ਨੇ ਫਿਲਮ 'ਫਿਰਾਕ', 'ਕੁਛ ਕੁਛ ਲੋਚਾ ਹੈ' ਤੇ 'ਮਿਸ਼ਨ ਕਸ਼ਮੀਰ' 'ਚ ਵੀ ਵੱਡੇ ਰੋਲ ਨਿਭਾਏ। ਸੁਚੀਤਾ ਨੇ 'ਬਾ ਬਹੂ ਔਰ ਬੇਟੀਆਂ' ਤੇ 'ਖਿੱਚੜੀ' ਵਰਗੇ ਪ੍ਰਸਿੱਧ ਟੀ. ਵੀ. ਸ਼ੋਅਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ।


Tags: Suchita Trivedi Nigam Patel Marriage Instagram

Edited By

Rahul Singh

Rahul Singh is News Editor at Jagbani.