FacebookTwitterg+Mail

ਸੁਚਿੱਤਰਾ ਨੇ ਮਚਾਇਆ ਬਵਾਲ, ਕਬੀਰ ਬੇਦੀ ਨਾਲ ਜਾਇਦਾਦ ਨੂੰ ਲੈ ਕੇ ਖੜ੍ਹਾ ਕੀਤਾ ਨਵਾਂ ਵਿਵਾਦ

suchitra kabir bedi locked in property feud
28 October, 2017 09:12:44 AM

ਮੁੰਬਈ(ਬਿਊਰੋ)— ਸੁਚਿੱਤਰਾ ਕ੍ਰਿਸ਼ਨਾਮੂਰਤੀ ਨੇ ਜਦੋਂ ਕਬੀਰ ਬੇਦੀ ਅਤੇ ਉਸ ਦੀ ਪਤਨੀ ਪ੍ਰਵੀਨ ਦੁਸਾਂਝ ਬੇਦੀ ਨੂੰ ਹਾਲ ਹੀ ਵਿਚ ਧਨਤੇਰਸ ਦੇ ਮੌਕੇ 'ਤੇ ਕਿਊਨੀ ਸਿੰਘ ਦੀ ਪਾਰਟੀ ਵਿਚ ਡਾਇਮੰਡ ਪਹਿਨੇ ਹੋਏ ਦੇਖਿਆ ਤਾਂ ਉਸ ਨੂੰ ਇਨ੍ਹਾਂ ਦੀ ਫਜ਼ੂਲ ਖਰਚੀ ਚੰਗੀ ਨਹੀਂ ਲੱਗੀ ਤੇ ਉਸ ਨੇ ਜੋੜੇ ਦੀ ਤਸਵੀਰ ਖਿੱਚ ਕੇ ਆਪਣੀ ਫੇਸਬੁਕ 'ਤੇ ਅਪਲੋਡ ਕਰ ਦਿੱਤੀ, ਜਿਸ ਦੀ ਉਸ ਨੇ ਕੈਪਸ਼ਨ ਬਣਾਈ, ''ਡਾਇਮੰਡ ਦੀ ਖਰੀਦ 'ਤੇ ਇੰਨਾ ਜ਼ਿਆਦਾ ਪੈਸਾ ਖਰਚ ਕੀਤਾ ਪਰ ਆਪਣਾ ਖੁਦ ਦਾ ਫਲੈਟ ਨਹੀਂ ਲਿਆ ਤੇ ਕਾਵੇਰੀ ਦੇ ਘਰ ਨੂੰ ਖਾਲੀ ਨਹੀਂ ਕਰਦੇ।''

Punjabi Bollywood Tadka
ਸਾਰੇ ਵਿਵਾਦ ਦੀ ਗੱਲ ਇਕ '3-ਬੀ. ਐੱਚ. ਕੇ' ਜੁਹੂ ਅਪਾਰਟਮੈਂਟ ਹੈ, ਜਿਥੇ ਕਬੀਰ ਬੇਦੀ ਅਤੇ ਉਸ ਦੀ ਪਤਨੀ ਪ੍ਰਵੀਨ ਪਿਛਲੇ ਦੋ ਸਾਲਾਂ ਤੋਂ ਰਹਿ ਰਹੇ ਹਨ। ਸੁਚਿੱਤਰਾ ਦੋਸ਼ ਲਾਉਂਦੀ ਹੈ ਕਿ ਜਿਸ ਮਕਾਨ ਵਿਚ ਬੇਦੀ ਰਹਿ ਰਹੇ ਹਨ, ਉਹ ਉਸ (ਸੁਚਿੱਤਰਾ) ਦੇ ਸਾਬਕਾ ਪਤੀ ਸ਼ੇਖਰ ਕਪੂਰ ਦੀ ਜਾਇਦਾਦ ਹੈ ਅਤੇ ਇਹ ਜੋੜਾ ਉਥੋਂ ਨਿਕਲਣ ਦਾ ਨਾਂ ਨਹੀਂ ਲੈਂਦਾ। ਐਕਟਰਸ ਸੁਚਿੱਤਰਾ ਇੰਨੀ ਗੁੱਸੇ ਵਿਚ ਹੈ ਕਿ ਉਸ ਨੇ ਸਾਬਕਾ ਪਤੀ ਨੂੰ ਇਸ ਮਾਮਲੇ ਦੀ ਜਾਂਚ ਲਈ ਬਹੁਤ ਸਾਰੇ ਨੋਟਿਸ ਵੀ ਦਿੱਤੇ ਹਨ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਇਹ ਇਕ ਬੜੀ ਅਜੀਬ ਸਥਿਤੀ ਹੈ। ਅੱਧਾ ਸਮਾਂ ਪ੍ਰਵੀਨ ਲੰਡਨ ਵਿਚ ਸ਼ੇਖਰ ਕੋਲ ਰਹਿੰਦੀ ਹੈ ਅਤੇ ਇਸ ਔਰਤ ਨੇ ਇਸ ਮਕਾਨ 'ਤੇ ਕਬਜ਼ਾ ਕਰ ਰੱਖਿਆ ਹੈ। ਸੁਚਿੱਤਰਾ ਨੇ ਦੱਸਿਆ ਕਿ ਤੁਸੀਂ ਭਾਵੇਂ ਦੋਸਤ ਹੋ ਪਰ ਮੈਂ ਆਪਣੇ ਬੱਚੇ ਦੇ ਹੱਕਾਂ ਦੀ ਰਾਖੀ ਕਰਨੀ ਹੈ।

Punjabi Bollywood Tadka
ਦੂਸਰੇ ਪਾਸੇ ਕਬੀਰ ਬੇਦੀ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਸੁਚਿੱਤਰਾ ਝੂਠੀਆਂ ਕਹਾਣੀਆਂ ਦਸ ਰਹੀ ਹੈ ਜਦਕਿ ਸ਼ੇਖਰ ਤੇ ਉਹ (ਕਬੀਰ ਬੇਦੀ) ਕਾਲਜ ਦੇ ਦਿਨਾਂ ਤੋਂ ਮਿੱਤਰ ਹਨ। ਕਬੀਰ ਬੇਦੀ ਨੇ ਅੱਗੇ ਦੱਸਿਆ ਕਿ ਜਿਥੇ ਉਹ ਰਹਿ ਰਿਹਾ ਹੈ, ਉਹ ਉਸ ਦੀ ਭੈਣ ਸੋਹੇਲਾ ਚਾਰਨਾਲੀਆਂ ਦੀ ਮਾਲਕੀਅਤ ਹੈ ਤੇ ਉਹ ਕੇਵਲ ਇਕ ਸਮਝੌਤੇ ਦੁਆਰਾ ਕਿਰਾਏ 'ਤੇ ਰਹਿ ਰਿਹਾ ਹੈ।


Tags: Shekhar KapurSuchitra KrishnamoorthiKabir BediParveen Dusanjਸੁਚਿੱਤਰਾ ਕ੍ਰਿਸ਼ਨਾਮੂਰਤੀ