FacebookTwitterg+Mail

ਖਾਲੀ ਥੀਏਟਰ ਦੀ ਤਸਵੀਰ ਸ਼ੇਅਰ ਕਰਕੇ ਇਸ ਅਦਾਕਾਰਾ ਨੇ ਉਡਾਇਆ 'ਠਗਸ...' ਦਾ ਮਜ਼ਾਕ

suchitra krishnamoorthi
11 November, 2018 10:06:50 AM

ਮੁੰਬਈ (ਬਿਊਰੋ)— ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' ਨੇ ਬਾਕਸ ਆਫਿਸ 'ਤੇ ਇਤਿਹਾਸ ਰੱਚ ਦਿੱਤਾ ਹੈ। ਫਿਲਮ ਨੇ ਪਹਿਲੇ ਦਿਨ ਦੀ ਕਮਾਈ ਨਾਲ ਹਿੰਦੀ ਸਿਨੇਮਾ ਦੀਆਂ ਫਿਲਮਾਂ ਦੇ ਕਮਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਫਿਲਮ ਨੇ ਭਾਵੇਂ ਪਹਿਲੇ ਦੋ ਦਿਨਾਂ 'ਚ ਸ਼ਾਨਦਾਰ ਕਮਾਈ ਕੀਤੀ ਹੋਵੇ ਪਰ ਰਿਲੀਜ਼ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੋਂ ਲੈ ਕੇ ਥੀਏਟਰ ਦੇ ਬਾਹਰ, ਹਰ ਜਗ੍ਹਾ ਪ੍ਰਸ਼ੰਸਕ ਆਮਿਰ ਦੀ ਇਸ ਫਿਲਮ ਦਾ ਮਜ਼ਾਕ ਉਡਾ ਰਹੇ ਹਨ।

ਹੁਣ ਮਜ਼ਾਕ ਉਡਾਉਣ ਵਾਲਿਆਂ ਦੀ ਲਿਸਟ 'ਚ ਅਭਿਨੇਤਰੀ ਸੁਚਿੱਤਰਾ ਕ੍ਰਿਸ਼ਣਮੂਰਤੀ ਵੀ ਸ਼ਾਮਲ ਹੋ ਗਈ ਹੈ। ਦਰਸਅਲ, ਸੁਚਿੱਤਰਾ ਨੇ ਅੱਜ ਆਪਣੇ ਟਵਿਟਰ ਅਕਾਊਂਟ 'ਤੇ ਖਾਲੀ ਥੀਏਟਰ ਦੀ ਇਕ ਤਸਵੀਰ ਸ਼ੇਅਰ ਕੀਤੀ। ਉਸ ਨੇ ਲਿਖਿਆ, ''ਅਜੇ ਠਗਸ ਆਫ ਹਿੰਦੋਸਤਾਨ ਦੇਖ ਰਹੀ ਹਾਂ, ਮੈਨੂੰ ਡਰ ਲੱਗ ਰਿਹਾ ਹੈ ਪਹਿਲਾਂ ਕਦੇ ਇਕੱਲੀ ਨੇ ਫਿਲਮ ਨਹੀਂ ਦੇਖੀ''। ਉਸ ਦੀ ਇਹ ਟਵਿਟਰ ਪੋਸਟ ਖੂਬ ਸੁਰਖੀਆਂ 'ਚ ਹੈ। ਇੰਨਾ ਹੀ ਨਹੀਂ, ਸੁਚਿਤਰਾ ਨੇ ਫਿਲਮ ਦੇਖਣ ਤੋਂ ਬਾਅਦ ਰੀਵਿਊ ਵੀ ਦਿੱਤਾ। ਉਸ ਨੇ ਕਿਹਾ, ''ਠੀਕ ਹੈ ਇਹ ਜੋ ਹੋ ਰਿਹਾ ਠਗਸ ਆਫ ਹਿੰਦੋਸਤਾਨ' ਮੇਰਾ ਫਾਈਨਲ ਰੀਵਿਊ ਹੈ। ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਹੈਰਾਨ ਹਾਂ ਕਿ ਆਮਿਰ ਨੇ ਇਸ ਸਕ੍ਰਿਪਟ ਲਈ ਹਾਮੀ ਭਰੀ। ਉਨ੍ਹਾਂ ਸਾਨੂੰ ਭਾਰਤ ਦੀਆਂ ਕਈ ਬਿਹਤਰੀਨ ਤੇ ਸਮਝਦਾਰ ਫਿਲਮਾਂ ਦਿੱਤੀਆਂ ਹਨ''। ਤੁਹਾਨੂੰ ਦੱਸ ਦੇਈਏ ਸੁਚਿਤਰਾ ਸਾਲ 1994 'ਚ ਆਈ ਫਿਲਮ 'ਕਭੀ ਹਾਂ ਕਭੀ ਨਾ' 'ਚ ਸ਼ਾਹਰੁਖ ਨਾਲ ਨਜ਼ਰ ਆਈ ਸੀ।

Punjabi Bollywood Tadka

ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਆਮਿਰ ਤੋਂ ਇਲਾਵਾ ਅਮਿਤਾਭ ਬੱਚਨ,  ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਵਿਜੈ ਕ੍ਰਿਸ਼ਣਾ ਅਚਾਰਿਆ ਨੇ ਕੀਤਾ ਹੈ।


Tags: Suchitra Krishnamoorthi Thugs of Hindostan Aamir Khan Theatre Review Bollywood Actress

About The Author

Kapil Kumar

Kapil Kumar is content editor at Punjab Kesari