FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਸੁਦੇਸ਼ ਕੁਮਾਰੀ ਦਾ ਸਿੰਗਲ ਟਰੈਕ 'ਮੈਂ ਤੇਰੀ' (ਵੀਡੀਓ)

sudesh kumari new punjabi song mai teri
29 February, 2020 10:58:00 AM

ਜਲੰਧਰ (ਸੋਮ) — ਅਨੇਕਾਂ ਸੁਪਰਹਿੱਟ ਗੀਤਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਨਾਮੀ ਗਾਇਕਾ ਸੁਦੇਸ਼ ਕੁਮਾਰੀ ਦਾ ਸਿੰਗਲ ਟਰੈਕ 'ਮੈਂ ਤੇਰੀ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੁਦੇਸ਼ ਕੁਮਾਰੀ ਦੇ ਇਸ ਸਿੰਗਲ ਟਰੈਕ ਨੂੰ ਗੀਤਕਾਰ ਦੀਪ ਬੇਨੜਾ ਨੇ ਲਿਖਿਆ ਹੈ। ਦੀਪ ਬੇਨੜਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਮਾਈਂਡ ਰੇਸ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਮਿਊਜ਼ਿਕ ਅਮਰ ਦਿ ਮਿਰਰ ਵਲੋਂ ਤਿਆਰ ਕੀਤਾ ਗਿਆ ਹੈ। ਸੁਦੇਸ਼ ਕੁਮਾਰੀ ਦਾ ਸਿੰਗਲ ਟਰੈਕ 'ਮੈਂ ਤੇਰੀ' ਦਾ ਵੀਡੀਓ ਹਰਕੀਰਤ ਨੌਰਦ, ਬਰੌਨ ਈਗਲ ਅਤੇ ਕੈਮਰਾਮੈਨ ਰੋਹਿਤ ਅਗਰਵਾਲ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ।


ਦੱਸ ਦਈਏ ਕਿ ਸੁਦੇਸ਼ ਕੁਮਾਰੀ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ। ਉਨ੍ਹਾਂ ਦੇ ਗੀਤਾਂ ਨੂੰ ਹਮੇਸ਼ਾ ਹੀ ਦਰਸ਼ਕਾਂ ਵਲੋਂ ਪਸੰਦ ਕੀਤਾ ਗਿਆ ਹੈ।


Tags: Mai TeriOfficial VideoSudesh KumariMusic Mind RaceNew Punjabi Song

About The Author

sunita

sunita is content editor at Punjab Kesari