ਜਲੰਧਰ— 'ਵਣਜਾਰਾ' ਐਲਬਮ ਨਾਲ ਚਰਚਾ 'ਚ ਆਏ ਗਾਇਕ ਸੂਫੀ ਬਲਵੀਰ ਦਾ ਨਵਾਂ ਸਿੰਗਲ ਟਰੈਕ 'ਮੂੰਹ ਮਿੱਠਾ' ਅੱਜ ਕੰਪਨੀ ਵ੍ਹਾਈਟ ਹਿੱਲ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਆਪਣੇ ਅਮਰੀਕਾ ਤੋਂ ਸਫਲ ਸ਼ੋਅ ਕਰ ਕੇ ਵਤਨ ਪਰਤੇ ਗਾਇਕ ਸੂਫੀ ਬਲਬੀਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਸਚਿਨ ਆਹੂਜਾ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਖੁਦ ਮੇਰੇ ਵਲੋਂ ਕੀਤਾ ਗਿਆ ਹੈ।
ਇਸ ਸਿੰਗਲ ਟਰੈਕ ਦੀ ਵੀਡੀਓ ਕਮਲ ਪ੍ਰੀਤ ਜੋਨੀ ਵਲੋਂ ਸ਼ੂਟ ਕੀਤੀ ਗਈ ਹੈ ਜੋ ਕਿ ਪੰਜਾਬੀ ਚੈਨਲਾਂ ਦੇ ਨਾਲ-ਨਾਲ ਯੂਟਿਊਬ 'ਤੇ ਚੱਲ ਰਿਹਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।