FacebookTwitterg+Mail

ਇਸ ਦਿਨ ਰਿਲੀਜ਼ ਹੋਵੇਗਾ ‘ਸੁਫਨਾ’ ਫਿਲਮ ਦਾ ਟਰੇਲਰ

sufna ammy virk tania trailer
27 January, 2020 12:56:44 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਤੇ ਤਾਨੀਆ ਦੀ ਆਉਣ ਵਾਲੀ ਫਿਲਮ 'ਸੁਫਨਾ' ਦੇ ਤਿੰਨ ਗੀਤ 'ਕਬੂਲ ਏ', ਦੂਜਾ ਗੀਤ 'ਜਾਨ ਦਿਆਂਗੇ' ਤੇ ਚੰਨਾ ਵੇ’ ਰਿਲੀਜ਼ ਹੋ ਚੁੱਕੇ ਹਨ। ਫਿਲਮ ਦੇ ਇਨ੍ਹਾਂ ਤਿੰਨਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਦਰਸ਼ਕਾਂ ਲਈ ਇਕ ਹੋਰ ਖੁਸ਼ਖਬਰੀ ਹੈ ਕਿ ‘ਸੁਫਨਾ’ ਫਿਲਮ ਦਾ ਟਰੇਲਰ 30 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਇਸ ਫਿਲਮ ਦਾ ਟਰੇਲਰ 30 ਜਨਵਰੀ ਸ਼ਾਮੀ 5.00 ਵਜੇ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਕਿ ਫਿਲਮ ਦੇ ਗੀਤਾਂ ਵਾਂਗ ਟਰੇਲਰ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।


ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਜਗਦੀਪ ਸਿੱਧੂ ਤੇ ਐਮੀ ਵਿਰਕ ਦੀ ਸੁਪਰ ਡੁਪਰ ਹਿੱਟ ਫਿਲਮ 'ਕਿਸਮਤ' ਤੋਂ ਬਾਅਦ ਇਕ ਹੋਰ ਮਨੋਰੰਜਨ ਭਰਪੂਰ ਵੱਡਾ ਧਮਾਕਾ ਸਾਬਿਤ ਹੋਵੇਗੀ। 'ਕਿਸਮਤ' ਵਾਂਗ ਇਹ ਫਿਲਮ ਵੀ ਇਕ ਵੱਖਰੀ ਹੀ ਕਿਸਮ ਦੀ ਲਵ ਸਟੋਰੀ 'ਤੇ ਅਧਾਰਿਤ ਹੋਵੇਗੀ। ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਾਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹਸੀਨ ਤੋਹਫਾ ਹੋਵੇਗੀ। ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀ ਇਹ ਫਿਲਮ ਹਰ ਛੋਟੇ ਵੱਡੇ, ਅਮੀਰ ਗਰੀਬ, ਅਨਪੜ੍ਹ-ਪੜ੍ਹੇ ਲਿਖੇ ਬੰਦੇ ਦੇ ਸੁਫਨਿਆਂ ਦੀ ਗੱਲ ਕਰੇਗੀ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਫਿਲਮ 14 ਫਰਵਰੀ ਨੂੰ ਵਿਸਵ ਭਰ 'ਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ 'ਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ, ਸੀਮਾ ਕੌਸਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਰਮ ਕਿਰਦਾਰ ਨਿਭਾਏ ਹਨ। ਸੰਗੀਤ ਬੀ ਪਰਾਕ ਨੇ ਦਿੱਤਾ ਹੈ।


Tags: SufnaAmmy VirkTaniaTrailerJagdeep SidhuPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari