FacebookTwitterg+Mail

ਕਪਿਲ ਨੂੰ ਬਰਬਾਦ ਕਰਨ ਵਾਲੇ ਦੇ ਸੁਪੋਰਟ 'ਚ ਆਈ ਉਸ ਦੀ ਹੀ ਭੈਣ

sugandha mishra big statement on kapil sharma
12 April, 2018 11:32:07 AM

ਮੁੰਬਈ(ਬਿਊਰੋ)— ਕੁਝ ਦਿਨਾਂ ਤੋਂ ਕਪਿਲ ਸ਼ਰਮਾ ਨੂੰ ਲੈ ਕੇ ਖਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਅਤੇ ਮੈਨੇਜਨ ਪ੍ਰਿਤੀ ਸਿਮੋਂਸ ਬਰਬਾਦ ਕਰਨਾ ਚਾਹੁੰਦੀ ਹੈ ਪਰ ਹੁਣ ਪ੍ਰਿਤੀ ਸਿਮੋਂਸ ਦੇ ਸੁਪੋਰਟ 'ਚ ਕਪਿਲ ਦੀ ਮੂੰਹਬੋਲੀ ਭੈਣ ਸੁਗੰਧਾ ਸ਼ਰਮਾ ਆ ਗਈ ਹੈ। ਅਸਲ 'ਚ ਕਪਿਲ ਸ਼ਰਮਾ ਅੱਜਕਲ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਤੋਂ ਲੰਘ ਰਹੇ ਹਨ। ਵਿਵਾਦਾਂ 'ਚ ਪਏ ਰਹਿਣ ਕਾਰਨ ਉਹ ਸੁਰਖੀਆਂ 'ਚ ਬਣੇ ਹੋਏ ਹਨ।

Punjabi Bollywood Tadka

ਦੁੱਖ ਦੇ ਇਸ ਸਮੇਂ 'ਚ ਕਪਿਲ ਨੂੰ ਕਈ ਟੀ. ਵੀ. ਸੈਲੇਬਸ ਦਾ ਸੁਪੋਰਟ ਮਿਲਿਆ ਹੈ। ਹੁਣ ਉਨ੍ਹਾਂ ਦੀ ਸਹਿ-ਅਦਾਕਾਰ ਰਹੀ ਸੁਗੰਧਾ ਮਿਸ਼ਰਾ ਨੇ ਕਪਿਲ ਨੂੰ ਲੈ ਕੇ ਬਿਆਨ ਦਿੱਤਾ ਹੈ। ਇਕ ਇੰਟਰਵਿਊ 'ਚ ਸੁਗੰਧਾ ਨੇ ਕਿਹਾ, ''ਮੈਂ ਕਪਿਲ ਨੂੰ 12 ਸਾਲ ਤੋਂ ਜਾਣਦੀ ਹਾਂ। ਉਹ ਕਾਲਜ 'ਚ ਮੇਰੀ ਸੀਨੀਅਰ ਸਨ। ਲੋਕ ਮੈਨੂੰ ਹੁਣ ਵੀ ਕਪਿਲ ਦੇ ਬਾਰੇ 'ਚ ਪੁੱਛਦੇ ਹਨ ਤਾਂ ਮੈਂ ਮਾਣ ਨਾਲ ਕਹਿੰਦੀ ਹਾਂ ਕਿ ਉਹ ਅਜੇ ਵੀ ਬਿਲਕੁੱਲ ਪਹਿਲਾਂ ਵਾਂਗ ਹੀ ਹਨ। ਸਾਰਿਆ ਦੀ ਚਿੰਤਾ ਅਤੇ ਮਦਦ ਕਰਨ ਵਾਲੇ। ਉਹੀ ਮੈਨੂੰ ਮੁੰਬਈ ਲੈ ਕੇ ਆਏ ਸਨ।

Punjabi Bollywood Tadka

ਮੇਰੇ ਮਾਤਾ-ਪਿਤਾ ਨੂੰ ਮੇਰੇ ਮੁੰਬਈ ਆਉਣ ਲਈ ਰਾਜ਼ੀ ਕੀਤਾ ਸੀ ਪਰ ਕਪਿਲ ਹੁਣ ਉਹ ਕਪਿਲ ਨਹੀਂ ਰਹੇ, ਜਿਨ੍ਹਾਂ ਨੂੰ ਮੈਂ ਜਾਣਦੀ ਸੀ। ਅੱਜਕਲ ਉਹ ਜਿਸ ਵੀ ਚੀਜ਼ ਨੂੰ ਚੁਣ ਰਹੇ ਹਨ ਉਹ ਉਨ੍ਹਾਂ ਨੂੰ ਸੁੱਟ ਰਹੀ ਹੈ। ਜਦੋਂ ਅਸੀਂ ਟੀਮ 'ਚ ਸੀ, ਸਭ ਕੁਝ ਸਹੀ ਸੀ। ਅਸੀਂ ਕਦੇ ਕਪਿਲ ਨੂੰ ਗਲਤ ਰਾਹ 'ਤੇ ਨਹੀਂ ਚੱਲਣ ਦਿੱਤਾ ਪਰ ਉਨ੍ਹਾਂ ਦੀ ਹੁਣ ਜੋ ਚੁਆਇਸ ਹੈ, ਉਸ ਦੀ ਵਜ੍ਹਾ ਕਾਰਨ ਸਭ ਕੁਝ ਹੋ ਰਿਹਾ ਹੈ।

Punjabi Bollywood Tadka

ਸ਼ਾਇਦ ਅਚਾਨਕ ਹੀ ਸਟਾਰਡਮ ਅਤੇ ਸਕਸੈੱਸ ਮਿਲਣ ਨਾਲ ਉਨ੍ਹਾਂ ਨੇ ਖੁਦ 'ਤੇ ਕਾਬੂ ਖੋਹ ਦਿੱਤਾ ਹੈ। ਖਾਸ ਤੌਰ 'ਤੇ ਆਪਣੀ ਮੌਜੂਦਾ ਟੀਮ 'ਤੇ।'' ਉਹ ਅੱਗੇ ਕਹਿੰਦੀ ਹੈ ਕਿ ਇਹ ਸਭ ਉਨ੍ਹਾਂ ਦੀ ਫਿਲਮ 'ਫਿਰੰਗੀ' ਦੇ ਸਮੇਂ ਤੋਂ ਸ਼ੁਰੂ ਹੋਇਆ। ਉਸ ਦੌਰਾਨ ਅਸੀਂ ਕਪਿਲ ਦੇ ਵਿਵਹਾਰ 'ਚ ਬਦਲਾਅ ਦੇਖੇ। ਉਨ੍ਹਾਂ ਦਾ ਨਵਾਂ ਗੁੱਟ ਕਪਿਲ ਤੋਂ ਸਾਨੂੰ ਵੱਖਰਾ ਕਰਨਾ ਚਾਹੁੰਦਾ ਸੀ, ਜਿਸ ਕਾਰਨ ਟੀਮ 'ਚ ਵੀ ਬਦਲਾਅ ਹੋਇਆ।''

Punjabi Bollywood Tadka

ਪ੍ਰਿਤੀ ਬਾਰੇ ਸੁਗੰਧਾ ਨੇ ਕਿਹਾ ਕਿ ਕਪਿਲ ਇਕ ਬੱਚੇ ਵਾਂਗ ਹਨ ਅਤੇ ਪ੍ਰਿਤੀ ਨੇ ਕਪਿਲ ਨੂੰ ਹਮੇਸ਼ਾ ਇਕ ਬੱਚੇ ਵਾਂਗ ਹੀ ਸੰਭਾਲਿਆ ਸੀ। ਉਹ ਕਪਿਲ ਨੂੰ ਹੈਂਡਲ ਕਰਨਾ ਬਖੂਬੀ ਜਾਣਦੀ ਹੈ।

Punjabi Bollywood Tadka


Tags: Sugandha MishraBig StatementKapil SharmaPreeti SimoesInstagramFirangi

Edited By

Chanda Verma

Chanda Verma is News Editor at Jagbani.