ਮੁੰਬਈ— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਬੀਤੇ ਦਿਨੀਂ ਸੁਪਰਡਰਾਈ ਇੰਡੀਆ ਦੀ ਪਾਰਟੀ 'ਚ ਸ਼ਾਮਲ ਹੋਈ। ਲੈਕਮੇ ਫੈਸ਼ਨ ਵੀਕ 'ਚ ਆਯੋਜਿਤ ਇਸ ਪਾਰਟੀ 'ਚ ਸੁਹਾਨਾ ਨੇ ਕਾਫੀ ਮਹਿੰਗੇ ਬੂਟ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੇ ਜੋ ਪਰਸ ਕੈਰੀ ਕੀਤਾ ਸੀ। ਇਸ ਪਾਰਟੀ ਦਾ ਆਯੋਜਨ ਲੈਕਮੇ ਫੈਸ਼ਨ ਵੀਕ 'ਚ ਕੀਤਾ ਗਿਆ। ਪਾਰਟੀ 'ਚ ਕਈ ਸਟਾਰ ਕਿਡਜ਼ ਸ਼ਾਮਲ ਹੋਏ। ਪਾਰਟੀ 'ਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਕਾਫੀ ਗਾਰਜੀਅਸ ਨਜ਼ਰ ਆ ਰਹੀ ਸੀ।
ਜ਼ਿਕਰਯੋਗ ਹੈ ਕਿ ਪਾਰਟੀ 'ਚ ਸੁਹਾਨਾ ਨੇ Saint Laurent ਬ੍ਰਾਂਡ ਦੇ ਚੈਨ ਵਾਲੇ ਬੂਟ ਪਹਿਨ ਰੱਖੇ ਸਨ। ਇਨ੍ਹਾਂ ਬੂਟਾਂ ਦੀ ਕੀਮਤ ਤਕਰੀਬਨ 83 ਹਜ਼ਾਰ ਰੁਪਏ ਹੈ। ਲੈਦਰ ਦੇ ਇਨ੍ਹਾਂ ਬੂਟਾਂ 'ਚ ਐਂਕਲ ਇਸਟ੍ਰੈਪ ਅਤੇ ਕਰਾਸ ਰਾਊਂਡ ਚੈਨ ਲੱਗੀ ਸੀ। ਇਸ ਬੂਟ ਦੀ 4.1 ਇੰਚ ਹੀਲ ਹੈ। ਉੱਥੇ ਸੁਹਾਨਾ ਨੇ ਨਿਓ ਯੈਲੋ ਕਲਰ ਦਾ Jimmy Choo ਬ੍ਰਾਂਡ ਦਾ ਪਰਸ ਕੈਰੀ ਕੀਤਾ ਸੀ। ਇਸ ਬੈਗ ਦੀ ਕੀਮਤ 35 ਹਜ਼ਾਰ ਰੁਪਏ ਹੈ। ਇਸ ਪਰਸ 'ਚ ਚੈਨ ਲੱਗੀ ਹੈ। ਸੁਹਾਨਾ ਨੇ ਬਲੈਕ ਕਲਰ ਦਾ ਹਾਫ ਸਲੀਵਜ਼ ਟਾਪ ਅਤੇ ਵਾਈਟ ਜੀਂਨਸ ਪਹਿਨ ਰੱਖੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਚ ਇਸ ਪਾਰਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੁਹਾਨਾ ਕੀਮਤੀ ਆਊਟਫਿੱਟ 'ਚ ਨਜ਼ਰ ਆਈ ਹੈ। ਕੁਝ ਮਹੀਨੇ ਪਹਿਲਾ ਸੁਹਾਨਾ ਮੁੰਬਈ 'ਚ ਹੋਏ ਅਰਥ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ 'ਚ ਪੁੱਜੀ ਸੀ। ਇੱਥੇ ਸੁਹਾਨਾ ਆਰੇਂਜ ਕਲਰ ਦੀ ਸ਼ਾਰਟ ਡਰੈੱਸ 'ਚ ਪੁੱਜੀ ਸੀ, ਜਿਸ ਦੀ ਕੀਮਤ 60,000 ਰੁਪਏ ਸੀ।